ਸੀਨੀਅਰ ਸਿਟੀਜਨਾਂ ਲਈ ਲਾਏ ਚਾਰ ਅਸੈਸਮੈਂਟ ਕੈਂਪ ਸੰਪੰਨ
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ
Publish Date: Sat, 10 Jan 2026 03:50 PM (IST)
Updated Date: Sun, 11 Jan 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਜਨਰਲ ਇਨਸੋਰੇਸ਼ਨ ਕਾਰਪੋਰੇਸ਼ਨ ਆਫ ਇੰਡੀਆ ਦੇ ਸੀਐੱਸਆਰ ਪ੍ਰੋਗਰਾਮ ਅਧੀਨ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮੋਗਾ ਵਿਚ 04 ਅਸਿਸਮੈਂਟ ਕੈਂਪਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਜਾ ਚੁੱਕਾ ਹੈ। ਪਹਿਲਾ ਕੈਂਪ ਭੁਪਿੰਦਰਾ ਖਾਲਸਾ ਸਕੂਲ ਵਿਖੇ 6 ਜਨਵਰੀ ਨੂੰ ਦੂਸਰਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵਿਖੇ 7 ਜਨਵਰੀ ਨੂੰ ਤੀਸਰਾ ਕੈਂਪ ਅਗਰਵਾਲ ਸਭਾ ਨਿਹਾਲ ਸਿੰਘ ਵਾਲਾ ਵਿਖੇ 8 ਜਨਵਰੀ ਨੂੰ ਅਤੇ ਚੌਥਾ ਕੈਂਪ ਨਗਰ ਕੌਂਸਲ ਧਰਮਕੋਟ ਵਿਖੇ 9 ਜਨਵਰੀ ਨੂੰ ਆਯੋਜਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਇਹਨਾਂ ਚਾਰੋਂ ਕੈਂਪਾਂ ਵਿਚ 305 ਸੀਨੀਅਰ ਸਿਟੀਜਨਾਂ ਵੱਲੋਂ ਵੱਖ ਵੱਖ ਸਹਾਇਕ ਸਮੱਗਰੀ ਲਈ ਮਾਹਿਰ ਡਾਕਟਰਾਂ ਵੱਲੋਂ ਅਸਿਸਮੈਂਟ ਕੀਤੀ ਗਈ। ਇਨ੍ਹਾਂ ਸੀਨੀਅਰ ਸਿਟੀਜਨਾਂ ਨੂੰ 32.51 ਲੱਖ ਤੋਂ ਵਧੇਰੇ ਦੀ ਲਾਗਤ ਵਾਲੇ 1745 ਸਹਾਇਕ ਉਪਰਕਰਨ ਜਿਨ੍ਹਾਂ ਵਿਚ ਵੀਹਲ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੁੜੀਆਂ, ਛੜੀ, ਸਰਵਾਈਕਲ ਕਾਲਰ,ਬੈਕ ਬੈਲਟ, ਸੁਪੋਰਟ ਬੈਲਟ , ਗੋਡਿਆਂ ਦੇ ਕੈਪ ਸ਼ਾਮਿਲ ਹਨ ਮੁਫਤ ਦਿੱਤੇ ਜਾਣਗੇ। ਇਸ ਕੈਂਪ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਗਾ ਅਤੇ ਸੀਡੀਪੀਓ, ਨਗਰ ਕੌਂਸਲ ਧਰਮਕੋਟ, ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਤੇ ਐੱਨਜੀਓਜ ਦਾ ਵਿਸ਼ੇਸ਼ ਯੋਗਦਾਨ ਰਿਹਾ।