ਜੇਤੂ ਖਿਡਾਰੀਆਂ ਦਾ ਅਜੀਤਵਾਲ ਵਿਖੇ ਸਨਮਾਨ
ਚਾਰ ਦਿਨਾਂ ਕੱਟਕ ਉਡੀਸਾ ਵਿਖੇ ਹੋਈ
Publish Date: Sun, 19 Apr 2026 04:22 PM (IST)
Updated Date: Mon, 20 Apr 2026 04:03 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ: ਚਾਰ ਦਿਨਾਂ ਕੱਟਕ ਉਡੀਸਾ ਵਿਖੇ ਹੋਈ ਆਲ ਇੰਡੀਆ ਇੰਨਡੋਰ ਰੋਇੰਗ ਚੈਂਪੀਅਨਸ਼ਿਪ ਵਿਚ ਪੰਜਾਬ ਐਮੀਚਿਊਰ ਰੋਇੰਗ ਐਸੋਸ਼ੀਏਸ਼ਨ ਦੇ 5 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ 4 ਖਿਡਾਰੀ ਸਿਮਰਨ ਕੌਰ, ਪ੍ਰਭਜੋਤ ਕੌਰ ਸਰਾਂ, ਪ੍ਰਦੀਪ ਸਿੰਘ,ਗੋਕਰਨ ਸਿੰਘ ਨੇ ਕਾਂਸੀ ਮੈਡਲ , ਸਿਮਰਨ ਕੌਰ ਨੇ ਸਿਲਵਰ ਮੈਡਲ ਅਤੇ ਕਾਂਸੀ ਮੈਡਲ ਅੰਕੁਸ਼ ਸਿੰਘ ਨੇ ਜਿੱਤਿਆ। ਜਿਸ ਵਿੱਚ 25 ਸਟੇਟਾਂ ਨੇ ਹਿੱਸਾ ਲਿਆ। ਇਸ ਵਿੱਚੋਂ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਨੇ 1 ਸਿਲਵਰ ਮੈਡਲ ਤੇ 1 ਕਾਂਸੀ ਮੈਡਲ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਹੈ। ਟੀਮ ਦੇ ਕੋਚ ਜਸਬੀਰ ਸਿੰਘ ਗਿੱਲ ਏਸ਼ੀਅਨ ਗੋਲਡ ਮੈਡਲ ਨੇ ਦੱਸਿਆ ਕਿ ਬਿਨਾਂ ਸੁੱਖ ਸਹੂਲਤਾਂ ਅਤੇ ਖੇਡਾਂ ਦਾ ਪੂਰਾ ਸਮਾਨ ਨਾ ਹੋਣ ਦੇ ਬਾਵਜੂਦ ਵੀ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਅਜੇ ਤੱਕ ਕਿਸੇ ਵੱਲੋ ਕੋਈ ਸਾਰ ਨਹੀਂ ਲਈ ਗਈ ਹੈ। ਜਿਸ ਉਪਰੰਤ ਓਹਨਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਖੇਡ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਇਸ ਖੇਡ ਵਿਚੋਂ ਪੰਜਾਬ ਦੇ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ’ਤੇ ਬਹੁਤ ਮੈਡਲ ਲੇ ਕੇ ਆਉਂਦੇ ਹਨ। ਜਿਸ ਉਪਰੰਤ ਉਹਨਾਂ ਅਜੀਤਵਾਲ ਵਿਖੇ ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਚੈਂਪੀਅਨਸ਼ਿਪ ਦੀ ਜਿੱਤ ਤੇ ਪੰਜਾਬ ਐਮੀਚਿਊਰ ਰੋਇੰਗ ਐਸੋਸ਼ੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ, ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਚੇਅਰਮੈਨ ਹਰਜਿੰਦਰ ਸਿੰਘ ਜਿੰਦਰ ਕੋਕਰੀ, ਹਰਜੋਤ ਕਮਲ ਸਿੰਘ ਸਾਬਕਾ ਵਿਧਾਇਕ, ਮੈਂਬਰ ਜਸਵੀਰ ਸਿੰਘ ਜੱਸਾ, ਦਵਿੰਦਰ ਸਿੰਘ ਜਟਾਣਾਂ, ਗੁਰਸਾਗਰ ਸਿੰਘ ਨਕਾਈਂ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ, ਕੈਪਟਨ ਸੁਰਜੀਤ ਸਿੰਘ, ਹਰਵਿੰਦਰ ਸਿੰਘ ਬਰਾੜ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਜਸਬੀਰ ਕੌਰ, ਬਾਬਾ ਬਲਜੀਤ ਸਿੰਘ, ਜਸਮਿੰਦਰ ਕੌਰ ਗਿੱਲ,ਮਾਸਟਰ ਗੁਰਚਰਨ ਸਿੰਘ, ਇੰਦਰਪਾਲ ਸਿੰਘ,ਚਰਨ ਸਿੰਘ, ਜਗਤਾਰ ਸਿੰਘ ਘਾਲੀ, ਬਲਵੰਤ ਕੌਰ ਅਤੇ ਨੇ ਵਾਧਾਈਆਂ ਦਿੱਤੀਆਂ।