ਕੈਨੇਡਾ ਦੇ ਐੱਮਐੱਲਏ ਪੀਟਰ ਸੰਧੂ ਦਾ ਕੀਤਾ ਸਵਾਗਤ
ਹੋਟਲ ਜੈਸਵਾਲ ਵਿਖੇ ਕੈਨੇਡਾ ਦੇ ਸ਼ਹਿਰ ਐਡਮਿੰਟਨ
Publish Date: Fri, 13 Mar 2026 03:59 PM (IST)
Updated Date: Sat, 14 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਹੋਟਲ ਜੈਸਵਾਲ ਵਿਖੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਐੱਮਐੱਲਏ ਪਰਮਜੀਤ ਸੰਧੂ ਉਰਫ਼ ਪੀਟਰ ਸੰਧੂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜੈਸਵਾਲ ਹੋਟਲ ਦੇ ਮਾਲਕ ਰਕੇਸ਼ ਜੈਸਵਾਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ, ਭਾਰਤ ਵਿਕਾਸ ਪਰਿਸ਼ਦ ਪੰਜਾਬ ਦੇ ਪ੍ਰਧਾਨ ਮਨੋਜ ਮੋਂਗਾ, ਸ਼ੁਭਮ ਜੈਸਵਾਲ ਐਡਵੋਕੇਟ, ਰਾਜਾ ਸਿੰਘ ਕੈਨੇਡਾ, ਬਲਦੇਵ ਸਿੰਘ ਬੁੱਧ ਸਿੰਘ ਵਾਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਦਵਿੰਦਰਪਾਲ ਸਿੰਘ ਨੇ ਪੀਟਰ ਸੰਧੂ ਨੂੰ ਬੇਨਤੀ ਕੀਤੀ ਕਿ ਜੋ ਵਿਦਿਆਰਥੀ ਭਾਰਤ ਤੋਂ ਕੈਨੇਡਾ ਗਏ ਹੋਏ ਹਨ ਅਤੇ ਵਰਕ ਪਰਮਿਟ ਰੀਨਿਊ ਨਹੀਂ ਹੋ ਰਹੇ ਜਾਂ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਨ੍ਹਾਂ ਵਿਦਿਆਰਥੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਪੀਟਰ ਸੰਧੂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪਹਿਲਾਂ ਹੀ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਾਂ ਅਤੇ ਹੁਣ ਸਰਕਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਹਰ ਜਾਇਜ਼ ਮਦਦ ਕੀਤੀ ਜਾਵੇਗੀ।