ਆਈਐੱਸਐੱਫ ਕਾਲਜ ਆਫ਼ ਫਾਰਮੇਸੀ ’ਚ ਵੈਬੀਨਾਰ ਕਰਵਾਇਆ
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sat, 14 Feb 2026 03:48 PM (IST)
Updated Date: Sun, 15 Feb 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐੱਸ.ਐੱਫ ਕਾਲਜ ਆਫ਼ ਫਾਰਮੇਸੀ ਵਿਚ ਪਲੇਸਮੈਂਟ ਹੈੱਡ ਡਾ. ਅਮਨਦੀਪ ਸਿੰਘ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸੇ ਦੇ ਹਿੱਸੇ ਵਜੋਂ ਵਿਦਿਆਰਥੀਆਂ ਲਈ ਇਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਵੈਬਿਨਾਰ ਦੇ ਮਾਹਿਰ ਨੋਬੋ ਨੋਡਿਸਕ ਫਾਰਮਾਸਿਊਟੀਕਲ ਦੇ ਉਤਪਾਦ ਮਾਹਰ ਅਤੇ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਸਾਬਕਾ ਵਿਦਿਆਰਥੀ ਰਣਧੀਰ ਕੁਮਾਰ ਰਾਜ ਨੇ ਵਿਦਿਆਰਥੀਆਂ ਨੂੰ ਉਤਪਾਦ ਮਾਹਿਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾਂ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਇੱਥੇ ਵਿਦਿਆਰਥੀ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਰਹੇ ਹਨ ਅਤੇ ਜਦੋਂ ਵਿਦਿਆਰਥੀ ਨਵੇਂ ਆਯਾਮ ਬਣਾਉਂਦੇ ਹਨ ਤਾਂ ਰਣਧੀਰ ਕੁਮਾਰ ਰਾਜ ਦੀ ਤਰੱਕੀ ਨੂੰ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਰਣਧੀਰ ਕੁਮਾਰ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਟੀਮ ਵੱਲੋਂ ਪੁੱਛੇ ਗਏ ਸਵਾਲਾਂ, ਤਿਆਰੀ, ਡੇਟਾ ਦੀ ਮਹੱਤਤਾ ਅਤੇ ਤਕਨੀਕੀ ਗਿਆਨ ਬਾਰੇ ਦੱਸਿਆ ਅਤੇ ਬਹੁਤ ਹੀ ਸਰਲ ਭਾਸ਼ਾ ਵਿਚ ਦੱਸਿਆ ਕਿ ਉਦਯੋਗ ਵਿਚ ਕਿਹੜੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਜੇਕਰ ਵਿਦਿਆਰਥੀ ਪਹਿਲਾਂ ਤੋਂ ਇਸ ’ਤੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੇ ਜੀਵਨ ਵਿਚ ਬਹੁਤ ਸਾਰੇ ਮੌਕੇ ਆ ਸਕਦੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਸਰਲ ਅਤੇ ਤਕਨੀਕੀ ਢੰਗ ਨਾਲ ਦਿੱਤੇ ਗਏ। ਇਸ ਵੈਬਿਨਾਰ ਦੇ ਅੰਤ ਵਿਚ ਡਾ. ਅਮਨਦੀਪ ਸਿੰਘ ਪਲੇਸਮੈਂਟ ਅਫ਼ਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਵੈਬਿਨਾਰ ਦੇ ਸਫਲ ਆਯੋਜਨ ’ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈ.ਐੱਸ.ਐੱਫ.ਸੀ.ਪੀ.ਆਰ. ਦੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐੱਸ ਸ਼ਰਮਾ ਨੇ ਸ਼ੁਭਕਾਮਨਾਵਾਂ ਦਿੱਤੀਆਂ।