ਪਿੰਡ ਰੱਤੀਆਂ ਦੀ ਕ੍ਰਿਕਟ ਟੀਮ ਦਾ ਪੰਚਾਇਤ ਵੱਲੋਂ ਸਨਮਾਨ
ਪਿੰਡ ਰੱਤੀਆਂ ਦੇ ਸਰਪੰਚ
Publish Date: Sun, 12 Apr 2026 04:02 PM (IST)
Updated Date: Mon, 13 Apr 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪਿੰਡ ਰੱਤੀਆਂ ਦੇ ਸਰਪੰਚ ਨਿਰਮਲ ਸਿੰਘ ਸੰਧੂ ਤੇ ਪੰਚਾਇਤ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣੇ ਹੀ ਪਿੰਡ ਰੱਤੀਆਂ ਪਿੰਡ ਦੀ ਕ੍ਰਿਕਟ ਟੀਮ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਟੀਮ ਨੇ ਪਿਛਲੇ ਦਿਨੀਂ ਪਿੰਡ ਖੋਸਾ ਪਾਂਡੋ ਵਿਖੇ ਫ਼ਾਈਨਲ ਵਿਚ ਸਲੀਣਾ ਪਿੰਡ ਦੀ ਟੀਮ ਨੂੰ 19 ਰਨਾਂ ਨਾਲ ਹਰਾ ਕੇ ਟਰਾਫ਼ੀ ਜਿੱਤੀ। ਇਸ ਟੀਮ ਦੇ ਮੈਂਬਰ ਜੀਵਨ ਜੋਤ, ਇੰਦਰ ਰਾਣਾ, ਮਨਵੀਰ ਰਾਣ, ਸਮਨਵੀਰ, ਹਰਮਨ ਰਾਜ ਘੀਤਾ, ਜਸਕਰਨ, ਪਾਰਸ ਰਾਣਾ, ਅਕਾਸ਼, ਕਰਨ, ਬਲਕਾਰਾ, ਸਤਨਾਮ, ਰਕਸ਼ ਰਾਣਾ, ਮਨੀ ਰਾਣਾ ਯੋਗੀ, ਅਮਰੀਕ ਰੋਹਿਤ ਹਨ। ਇਸ ਮੌਕੇ ਬੈਸਟ ਬੈਟਸਮੈਨ ਮਣੀ ਰਾਣਾ ਤੇ ਬੈਸਟ ਬੌਲਰ ਹਰਮਨਰਾਜ ਸਿੰਘ ਨੂੰ ਵਿਸ਼ੇਸ਼ ਟਰਾਫ਼ੀਆਂ ਦਿੱਤੀਆਂ ਗਈਆਂ। ਸਮਾਗਮ ਵਿਚ ਮੈਂਬਰ ਜਗਤਾਰ ਸਿੰਘ, ਧੀਰਾ ਸਿੰਘ, ਰਵਿੰਦਰ ਸਿੰਘ ਕੋਚ, ਵਿਨੋਦ ਕੁਮਾਰ, ਕਿੱਕਰ ਸਿੰਘ ਸੰਧੂ ਅਤੇ ਤੇਜ ਸਿੰਘ ਸੰਧੂ ਆਦਿ ਹਾਜ਼ਰ ਸਨ। ਅੰਤ ਵਿਚ ਸੋਮ ਸਿੰਘ ਰਾਠੌਰ ਨੰਬਰਦਾਰ ਨੇ ਸਾਰੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡ ਦਾ ਇਤਿਹਾਸ ਰਚਣ ’ਤੇ ਵਧਾਈ ਦਿੱਤੀ। ਉਨ੍ਹਾਂ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।