- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਵਿਚ ਕਮਿਊਨਿਸਟ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੱਦੇ ’ਤੇ ਵੇਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਅਗਵਾ ਕਰਨ ਦੇ ਦੋਸ਼ਾਂ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੋਗਾ ਦੇ ਮੁੱਖ ਚੌਂਕ ’ਚ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕ ਕੇ ਅਮਰੀਕਾ ਦੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਤੋਂ ਪਹਿਲਾਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਸੂਬਾ ਆਗੂ ਕਾਮਰੇਡ ਨਿਰਭੈ ਸਿੰਘ ਢੁੱਡੀਕੇ ਨੇ ਵਰਕਰਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਵਲੋਂ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਏ ਵੇਨੇਜ਼ੂਏਲਾ ਵਿਚ ਦਖ਼ਲਅੰਦਾਜ਼ੀ ਕਰਨਾ ਅਤੇ ਉੱਥੋਂ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਅਗਵਾ ਕਰਨਾ ਖੁੱਲ੍ਹੀ ਗੁੰਡਾਗਰਦੀ ਹੈ ਜੋ ਕਿ ਨਾ ਸਿਰਫ਼ ਇਕ ਸੁਤੰਤਰ ਦੇਸ਼ ਦੀ ਖੁਦਮੁਖ਼ਤਿਆਰੀ ’ਤੇ ਹਮਲਾ ਹੈ ਸਗੋਂ ਜਮਹੂਰੀਅਤ ਦਾ ਕਤਲ ਵੀ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇਸ਼ਾਰੇ ’ਤੇ ਕੀਤੀ ਗਈ ਇਹ ਕਾਰਵਾਈ ਖੁਦ ਅਮਰੀਕੀ ਕਾਨੂੰਨਾਂ ਦੇ ਵੀ ਉਲਟ ਹੈ। ਉਨ੍ਹਾਂ ਕਿਹਾ ਕਿ ਨਿਕੋਲਸ ਮਾਦੁਰੋ ਨੂੰ ਨਸ਼ਿਆਂ ਦਾ ਤਸਕਰ ਕਰਾਰ ਦੇ ਕੇ ਕੀਤੀ ਗਈ ਕਾਰਵਾਈ ਅਸਲ ਵਿੱਚ ਵੇਨੇਜ਼ੂਏਲਾ ਦੇ ਭਰਪੂਰ ਤੇਲ ਅਤੇ ਖਣਿਜ ਸੰਸਾਧਨਾਂ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਆਗੂਆਂ ਨੇ ਅਮਰੀਕੀ ਗੁੰਡਾਗਰਦੀ ਦੇ ਵਿਰੋਧ ਵਿੱਚ ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਸ਼ਲਾਘਾ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਵੀ ਸਖ਼ਤ ਐਤਰਾਜ਼ ਜਤਾਇਆ। ਇਸ ਉਪਰੰਤ ਵਰਕਰਾਂ ਵਲੋਂ ਮੋਗਾ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਅਮਰੀਕੀ ਰਾਸ਼ਟਰਪਤੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਤਖਤੀਆਂ ਅਤੇ ਬੈਨਰਾਂ ਨਾਲ ਕੀਤੇ ਗਏ ਇਸ ਮੁਜ਼ਾਹਰੇ ਨੂੰ ਆਮ ਸ਼ਹਿਰੀਆਂ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਡਾ. ਇੰਦਰਵੀਰ ਸਿੰਘ ਗਿੱਲ, ਨੌਜਵਾਨ ਆਗੂ ਕਰਮਜੀਤ ਸਿੰਘ ਮਾਣੂੰਕੇ, ਸਰਬਜੀਤ ਸਿੰਘ ਦੌਧਰ ਅਤੇ ਡਾ. ਗੁਰਮੇਲ ਸਿੰਘ ਮਾਛੀਕੇ ਨੇ ਵੀ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਹਰਦਿਆਲ ਸਿੰਘ ਘਾਲੀ, ਔਰਤ ਵਿੰਗ ਦੀ ਆਗੂ ਸ਼ਿੰਦਰਪਾਲ ਕੌਰ ਰੋਡੇ, ਮਜ਼ਦੂਰ ਆਗੂ ਸ਼ੇਰ ਸਿੰਘ ਸਰਪੰਚ, ਮੰਗਾ ਸਿੰਘ ਵੈਰੋਕੇ, ਨਰੇਗਾ ਆਗੂ ਜਗਸੀਰ ਸਿੰਘ ਖੋਸਾ, ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਢੁੱਡੀਕੇ, ਲਵਪ੍ਰੀਤ ਕੌਰ ਬੱਧਨੀ, ਹਰਮਨ ਤਖਾਣਵੱਧ, ਕਿਸਾਨ ਆਗੂ ਬੇਅੰਤ ਸਿੰਘ ਮੱਲਿਆਣਾ, ਕੁਲਜੀਤ ਸਿੰਘ ਭੋਲਾ, ਬੂਟਾ ਸਿੰਘ ਤਖਾਣਵੱਧ, ਕਾਮਰੇਡ ਬਲਰਾਜ ਸਿੰਘ, ਬਲਵਿੰਦਰ ਸਿੰਘ ਬਹੋਨਾ, ਸਰਪੰਚ ਕੁਲਵੰਤ ਸਿੰਘ ਬੱਧਨੀ, ਨੌਜਵਾਨ ਆਗੂ ਸੁਖਜਿੰਦਰ ਸਿੰਘ ਮਹੇਸਰੀ, ਕਰਮਵੀਰ ਕੌਰ ਬੱਧਨੀ, ਬੋਹੜ ਸਿੰਘ ਬੁੱਟਰ, ਰਾਜਦੀਪ ਸਿੰਘ, ਸਤਨਾਮ ਸਿੰਘ ਡਾਲਾ, ਜਸਪ੍ਰੀਤ ਕੌਰ ਬੱਧਨੀ, ਦਰਸ਼ਨ ਸਿੰਘ ਤੂਰ, ਟਰੇਡ ਯੂਨੀਅਨ ਆਗੂ ਗੁਰਜੰਟ ਸਿੰਘ ਕੋਕਰੀ, ਸੁਰਿੰਦਰ ਸਿੰਘ ਬਰਾੜ ਅਤੇ ਪੋਹਲਾ ਸਿੰਘ ਬਰਾੜ ਸਮੇਤ ਹੋਰ ਕਈ ਆਗੂ ਹਾਜ਼ਰ ਸਨ।