ਵਿਸਾਖੀ ਤੇ ਬਾਬਾ ਸਾਹਿਬ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ
ਅੱਜ ਮੋਗੇ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ
Publish Date: Mon, 13 Apr 2026 04:22 PM (IST)
Updated Date: Tue, 14 Apr 2026 04:02 AM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਅੱਜ ਮੋਗੇ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਦਸ਼ਮੇਸ਼ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਵਾਈਸ ਪ੍ਰੈਜੀਡੈਂਟ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਵਿਸਾਖੀ ਦੇ ਇਤਿਹਾਸ ਬਾਰੇ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਤਿਉਹਾਰ ਦਾ ਸਬੰਧ ਕਿਸਾਨਾਂ ਦੀ ਫ਼ਸਲ ਪੱਕਣ ਨਾਲ ਵੀ ਹੈ। ਵਿਸਾਖੀ ਦੇ ਮੌਕੇ ’ਤੇ ਪੰਜਵੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਲੋਕ ਨਾਚ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਸੱਭਿਆਚਾਰਕ ਪਹਿਰਾਵੇ ਵਿਚ ਪੇਸ਼ਕਸ਼ ਕੀਤੀ। ਸੁਖਵੀਰ ਮੈਡਮ ਅਤੇ ਰਜਨੀ ਮੈਡਮ ਨੇ ਬੱਚਿਆਂ ਦੀ ਤਿਆਰੀ ਕਰਵਾਈ। ਇਸ ਮੌਕੇ ਸੀਰਤ, ਰਿਤੇਸ਼, ਗੁਰਲੀਨ ਕੌਰ, ਅਰਪਨਦੀਪ ਕੌਰ ,ਚਾਹਤ ਜਸ਼ਨਪ੍ਰੀਤ ਕੌਰ, ਹਰਲੀਨ ਕੌਰ, ਇਸ਼ੀਕਾ ਅਤੇ ਅਮਨਦੀਪ ਕੌਰ ਨੇ ਭਾਗ ਲਿਆ।