ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ
ਸਾਲ 2022 ਦੌਰਾਨ
Publish Date: Sat, 07 Feb 2026 03:51 PM (IST)
Updated Date: Sun, 08 Feb 2026 03:59 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸਾਲ 2022 ਦੌਰਾਨ ਪੰਜਾਬ ਦੀਆਂ ਗਾਂਵਾਂ ਵਿਚ ਲੰਪੀ ਸਕਿੰਨ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ, ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਗੋਟਪੌਕਸ ਵੈਕਸੀਨ ਸਾਰੀਆਂ ਗਾਂਵਾਂ ਦੇ ਲਗਾਈ ਗਈ। ਹਰੇਕ ਸਾਲ ਫ਼ਰਵਰੀ ਮਹੀਨੇ ਵਿਚ ਇਸ ਬਿਮਾਰੀ ਨੂੰ ਰੋਕਣ ਲਈ ਇਹ ਵੈਕਸੀਨ ਜ਼ਿਲ੍ਹੇ ਦੀਆਂ ਸਾਰੀਆਂ ਗਾਂਵਾਂ ਨੂੰ ਗਊਸ਼ਾਲਾਵਾਂ ਅਤੇ ਪਸ਼ੂ ਪਾਲਕਾਂ ਦੇ ਘਰ ਘਰ ਜਾ ਕੇ ਬਿਲਕੁੱਲ ਮੁਫ਼ਤ ਲਗਾਈ ਜਾਂਦੀ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਿਮਾਂਸ਼ੂ ਸਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਗੋਟਪੈਕਸ ਵੈਕਸੀਨ ਦੀਆਂ ਇਕ ਲੱਖ 1200 ਖੁਰਾਕਾਂ ਗੋਕੇ ਪਸ਼ੂਆਂ ਲਈ ਪ੍ਰਾਪਤ ਹੋਈਆਂ ਹਨ। ਇਹ ਖੁਰਾਕਾਂ ਪਸ਼ੂਆਂ ਨੂੰ ਮਿਸ਼ਨ ਮੋਡ ਵਿਚ ਲਗਾਈਆਂ ਜਾ ਰਹੀਆਂ ਹਨ ਜਿਸ ਨੂੰ 26 ਫ਼ਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਾ. ਹਿਮਾਂਸ਼ੂ ਸਿਆਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਅਤੇ ਵੈਕਸੀਨ ਲਗਾਉਣ ਲਈ ਨੇੜੇ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।