ਪਸ਼ੂਆਂ ‘ਚ ਮੂੰਹ-ਖੁਰ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ
ਨੈਸ਼ਨਲ ਐਨੀਮਲ ਡਜ਼ੀਜ ਕੰਟਰੋਲ ਪ੍ਰੋਗਰਾਮ
Publish Date: Wed, 15 Apr 2026 04:36 PM (IST)
Updated Date: Thu, 16 Apr 2026 04:00 AM (IST)

45 ਦਿਨਾਂ ਵਿਚ ਜਿਲ੍ਹੇ ਦੇ ਲਗਪਗ 2.42 ਲੱਖ ਪਸ਼ੂਆਂ ਦੀ ਕੀਤੀ ਜਾਵੇਗੀ ਵੈਕਸੀਨ : ਡਾ ਹਿਮਾਂਸ਼ੂ। ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਨੈਸ਼ਨਲ ਐਨੀਮਲ ਡਜ਼ੀਜ ਕੰਟਰੋਲ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਰਾਜ ਦੇ ਪਸ਼ੂ ਧੰਨ ਨੂੰ ਮੂੰਹ-ਖੁਰ ਵੈਕਸੀਨੇਸ਼ਨ ਕੰਮਪੇਨ ਮੋਡ ਵਿੱਚ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੁਹਿੰਮ 29 ਮਈ ਤੱਕ ਚੱਲੇਗੀ। ਮੋਗਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਡਾ.ਹਿਮਾਸੂੰ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਪਿੰਡ ਡਰੋਲੀ ਭਾਈ ਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਗਾ ਜਿਲ੍ਹੇ ਦੇ 2,41,900/-ਪਸ਼ੂਆਂ ਦੀ ਵੈਕਸੀਨੇਸ਼ਨ ਘਰ-ਘਰ ਜਾ ਕੇ 45 ਦਿਨਾਂ ਦੇ ਵਿਚ ਕੀਤੀ ਜਾਵੇਗੀ। ਇਹ ਵੈਕਸ਼ੀਨ ਜਿਲ੍ਹੇ ਦੀਆਂ ਪਸ਼ੂ ਸੰਸਥਾਵਾਂ ਵਿਚ ਉਪਲੱਬਧ ਹੈ। ਇਹ ਵੈਕਸੀਨ ਘਰ-ਘਰ ਜਾ ਕੇ ਟੀਮਾਂ ਵੱਲੋਂ ਮੁਫਤ ਕੀਤੀ ਜਾ ਰਹੀ ਹੈ। ਇਹ ਵੈਕਸੀਨ ਪਸ਼ੂ ਦੇ ਲੱਗੇ ਹੋਏ ਈਅਰਟੈਗ ਦੇ ਮੁਤਾਬਿਕ ਭਾਰਤ ਪਸ਼ੂਧਨ ਐਪ ਵਿਚ ਦਰਜ ਕੀਤੀ ਜਾਣੀ ਹੈ। ਉਨ੍ਹਾਂ ਸਾਰੇ ਹੀ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਸ਼ੂਧਨ ਨੂੰ ਜਲਦੀ ਤੋਂ ਜਲਦੀ ਇਹ ਵੈਕਸੀਨ ਲਗਵਾਈ ਜਾਵੇ ਤਾਂ ਜੋ ਮੂੰਹ ਖੁਰ ਦੀ ਬਿਮਾਰੀ ਤੋਂ ਬਚਿਆ ਜਾ ਸਕੇ। ਵੈਕਸੀਨ ਲਗਾਉਣ ਸਮੇਂ ਪਸ਼ੂ ਪਾਲਕ ਦੇ ਮੋਬਾਇਲ ਨੰਬਰ ਤੇ ਇਕ ਓਟੀਪੀ ਆਵੇਗਾ ਜਿਸ ਦੀ ਜਾਣਕਾਰੀ ਵੈਕਸ਼ੀਨ ਲਗਾਉਣ ਵਾਲੇ ਟੀਮ ਨੂੰ ਦਿੱਤੀ ਜਾਵੇ ਤਾਂ ਜੋ ਉਸੇ ਅਧਾਰ ਤੇ ਵੈਕਸ਼ੀਨ ਦਾ ਰਿਕਾਰਡ ਭਾਰਤ ਪਸ਼ੂਧਨ ਐਪ ਤੇ ਦਰਜ਼ ਕੀਤਾ ਜਾ ਸਕੇ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਹਿਮਾਂਸ਼ੂ ਸਿਆਲ ਨੇ ਕਿਹਾ ਕਿ ਜੇਕਰ ਕਿਸੇ ਦਾ ਨਜ਼ਦੀਕੀ ਜਾਂ ਜਾਣਕਾਰ ਪਸ਼ੂ ਪਾਲਕ ਇਹ ਵੈਕਸ਼ੀਨੇਸਨ ਲਗਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸਨੂੰ ਵੈਕਸ਼ੀਨ ਕਰਵਾਉਣ ਦੇ ਲਾਭ ਦੱਸ ਕੇ ਸਮਝਾਉਣ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇਕ ਵਿਸ਼ਾਣੂ/ਵਾਇਰਸ ਤੋਂ ਫੈਲਦੀ ਹੈ। ਜਿਸਦਾ ਬਚਾਅ ਕੇਵਲ ਪਸ਼ੂ ਦਾ ਟੀਕਾਕਰਨ ਹੈ।