ਘੱਲਕਲਾਂ ਪਿੰਡ ’ਚ ਟੀਕਾਕਰਨ ਜਾਗਰੂਕਤਾ ਕੈਂਪ ਲਗਾਇਆ
ਰਾਜ ਦੀ ਪ੍ਰਮੁੱਖ ਵਿੱਦਿਅਕ ਸੰ
Publish Date: Thu, 19 Feb 2026 03:39 PM (IST)
Updated Date: Fri, 20 Feb 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਨੇ ਘਲਕਲਾਂ ਪਿੰਡ ਵਿਚ ਇਕ ਟੀਕਾਕਰਨ ਜਾਗਰੂਕਤਾ ਕੈਂਪ ਲਗਾਇਆ। ਫਾਰਮੇਸੀ ਵਿਭਾਗ ਦੇ ਕੋਆਰਡੀਨੇਟਰ ਅਤੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿਚ ਚਿਕਨਗੁਨੀਆ, ਪੋਲੀਓ, ਹੈਪੇਟਾਈਟਸ ਬੀ, ਟੈਟਨਸ, ਟੀਬੀ, ਕੋਵਿਡ-19 ਅਤੇ ਬੱਚੇ ਦੇ ਜੀਵਨ ਭਰ ਲਗਾਏ ਜਾਣ ਵਾਲੇ ਹੋਰ ਟੀਕਿਆਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਟੀਕੇ ਨਾ ਸਿਰਫ਼ ਜਾਨਾਂ ਬਚਾ ਸਕਦੇ ਹਨ, ਸਗੋਂ ਜਦੋਂ ਕੋਈ ਵਿਅਕਤੀ ਇਨਫੈਕਸ਼ਨ ਦਾ ਸ਼ਿਕਾਰ ਹੁੰਦਾ ਹੈ ਤਾਂ ਜਾਨ ਅਤੇ ਪੈਸੇ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਸੀਐੱਚਸੀ ਸੈਂਟਰ ਪਿੰਡ ਘੱਲਕਲਾਂ ਦੀ ਟੀਮ ਤੋਂ ਡਾ. ਹਰਜਿੰਦਰ ਕੌਰ ਅਤੇ ਨੀਲਮ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਪ੍ਰਧਾਨ ਕਮਲਜੀਤ ਅਤੇ ਹੋਰ ਵਿਦਿਆਰਥੀਆਂ ਅਭਿਸ਼ੇਕ, ਬੀਜੂ ਕੁਮਾਰ, ਮਾਨਸਾ ਅਗਰਵਾਲ, ਰਣਜੀਤ ਸਿੰਘ, ਪ੍ਰਸ਼ਾਂਤ ਯਾਦਵ, ਉਤਕਰਸ਼, ਅਕਾਂਸ਼ਾ ਸ਼ਰਮਾ, ਗੌਰੀ ਸੂਦ, ਸ਼ਿਕਸ਼ਿਜਾ ਠਾਕੁਰ, ਅਬੇਲ, ਰਾਜ ਸਖੀਆ, ਅਨੀਸ਼ਾ ਜੈਕਬ ਅਤੇ ਨਾਜ਼ੀਆ ਨੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐੱਸ ਸ਼ਰਮਾ ਅਤੇ ਸਾਰੇ ਫੈਕਲਿਟੀ ਸਟਾਫ਼ ਨੇ ਜਾਗਰੂਕਤਾ ਕੈਂਪ ਦੇ ਸਫ਼ਲ ਆਯੋਜਨ ਲਈ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਅਜਿਹੇ ਕੈਂਪ ਅੱਗੇ ਤੋਂ ਵੀ ਜਾਰੀ ਰੱਖੇਗੀ।