90 ਫ਼ੀਸਦੀ ਅੰਕਾਂ ਵਾਲੇ ਬੱਚਿਆਂ ਨੂੰ ਮਿਲੇਗੀ ਸਕਾਲਰਸ਼ਿਪ
ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ
Publish Date: Sun, 19 Apr 2026 03:39 PM (IST)
Updated Date: Mon, 20 Apr 2026 04:00 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਐੱਸਐੱਫਸੀ ਪਬਲਿਕ ਸਕੂਲ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ। ਹਾਲ ਹੀ ਵਿਚ 10ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ ਜਿਸ ਵਿਚ 90 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਐੱਸਐੱਫਸੀ ਸੰਸਥਾ ਵੱਲੋਂ ਉਨ੍ਹਾਂ ਬੱਚਿਆਂ ਲਈ ਵਜ਼ੀਫ਼ੇ ਦੀ ਘੋਸ਼ਣਾ ਕੀਤੀ ਗਈ ਹੈ। 95 ਫ਼ੀਸਦੀ ਤੋਂ ਉੱਤੇ ਅੰਕ ਲੈਣ ਵਾਲੇ ਬੱਚਿਆਂ ਨੂੰ 70 ਫ਼ੀਸਦੀ ਵਜ਼ੀਫ਼ਾ ਅਤੇ 90 ਫ਼ੀਸਦੀ 95 ਫ਼ੀਸਦੀ ਤੱਕ ਅੰਕ ਵਾਲੇ ਬੱਚਿਆਂ ਨੂੰ 50 ਫ਼ੀਸਦੀ ਸਕਾਲਰਸ਼ਿੱਪ ਦਿੱਤੀ। ਇਹ ਸਨਮਾਨ ਕੇਵਲ ਸਕੂਲ ਦੇ ਆਪਣੇ ਬੱਚਿਆਂ ਲਈ ਹੀ ਨਹੀਂ ਸਗੋਂ ਹੋਰ ਕਿਸੇ ਵੀ ਸਕੂਲ ਤੋਂ ਆਉਣ ਵਾਲੇ ਬੱਚਿਆਂ ਲਈ ਘੋਸ਼ਿਤ ਕੀਤਾ ਗਿਆ। ਸੀਈਓ ਅਭਿਸ਼ੇਕ ਜਿੰਦਲ ਅਤੇ ਪ੍ਰਿੰਸੀਪਲ ਸ਼ੀਨਮ ਜਿੰਦਲ ਵੱਲੋਂ ਬੱਚਿਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਐੱਚਐੱਮ ਸਰੀਤਾ ਅਰੋੜਾ ਨੇ ਕਿਹਾ ਕਿ ਸਕਾਲਰਸ਼ਿਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਧੀਆ ਅੰਕ ਲੈਣ ਲਈ ਉਤਸਾਹਿਤ ਕਰਨਾ ਹੈ। ਇਸ ਮੌਕੇ ਬੱਚੇ ਤੇ ਸਟਾਫ਼ ਮੈਂਬਰ ਹਾਜ਼ਰ ਸਨ।