ਰਵਨੀਤ ਬਿੱਟੂ ਨੇ ਘੇਰੀ ਸਰਕਾਰ, ਕਿਹਾ- ਮੁਲਾਜ਼ਮਾਂ ਨੂੰ DA ਦੇਣ ਦੇ ਲਾਲੇ, ਹਜ਼ਾਰ ਰੁਪਏ ਦੇਣ ਦੇ ਦਾਅਵੇ ਕਿਵੇਂ ਹੋਣਗੇ ਪੂਰੇ?
ਮੋਗਾ ਵਿਚ ਬਦਲਾਅ ਰੈਲੀ ਵਿਚ ਭਾਜਪਾ ਵਰਕਰ ਦੂਰੋਂ ਦੂਰੋਂ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਵੇਖ ਕੇ ਇੰਝ ਲੱਗ ਰਿਹਾ ਹੈ ਕਿ ਸਾਰਾ ਪੰਜਾਬ ਹੀ ਸਾਡਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਵਿਧਾਨ ਸਭਾ ਤੋਂ ਲੈ ਕੇ ਮੀਡੀਆ ਤੱਕ ਗੱਲਾਂ ਕਰ ਰਹੇ ਸਨ, ਮੈਂ ਸਮਝਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਸੁਪਰੀਮੋ ਅਰਿਵੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਨੂੰ ਪਤਾ ਲੱਗ ਗਿਆ ਹੋਣਾ ਕਿ ਲੋਕ 'ਡਬਲ ਇੰਜਣ' ਵਾਲੀ ਸਰਕਾਰ ਚਾਹੁੰਦੇ ਹਨ।
Publish Date: Sun, 15 Mar 2026 09:18 AM (IST)
Updated Date: Sun, 15 Mar 2026 09:19 AM (IST)
ਵਕੀਲ ਮਹਿਰੋਂ, ਅਵਤਾਰ ਸਿੰਘ, ਪੰਜਾਬੀ ਜਾਗਰਣ, ਮੋਗਾ, ਅਜੀਤਵਾਲ : ਮੋਗਾ ਵਿਚ ਬਦਲਾਅ ਰੈਲੀ ਵਿਚ ਭਾਜਪਾ ਵਰਕਰ ਦੂਰੋਂ ਦੂਰੋਂ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਵੇਖ ਕੇ ਇੰਝ ਲੱਗ ਰਿਹਾ ਹੈ ਕਿ ਸਾਰਾ ਪੰਜਾਬ ਹੀ ਸਾਡਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਵਿਧਾਨ ਸਭਾ ਤੋਂ ਲੈ ਕੇ ਮੀਡੀਆ ਤੱਕ ਗੱਲਾਂ ਕਰ ਰਹੇ ਸਨ, ਮੈਂ ਸਮਝਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਸੁਪਰੀਮੋ ਅਰਿਵੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਨੂੰ ਪਤਾ ਲੱਗ ਗਿਆ ਹੋਣਾ ਕਿ ਲੋਕ 'ਡਬਲ ਇੰਜਣ' ਵਾਲੀ ਸਰਕਾਰ ਚਾਹੁੰਦੇ ਹਨ।
ਬਿੱਟੂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਜਿਹੜੇ ਵੀ ਸੂਬਾ ਵਿਚ ਬਣੀ ਹੈ, ਭਾਵੇਂ ਉਹ, ਗੁਜਰਾਤ, ਰਾਜਸਥਾਨ, ਹਰਿਆਣਾ, ਉੜੀਸਾ ਹੀ ਕਿਉਂ ਨਾ ਹੋਵੇ ਜਿੱਥੇ ਵੀ ਦੋਬਾਰਾ ਭਾਜਪਾ ਦੀ ਸਰਕਾਰ ਬਣੀ ਹੈ ਤਾਂ ਉਥੋਂ ਸਰਕਾਰ ਕਦੇ ਕਿਤੇ ਨਹੀਂ ਗਈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਕਹਿੰਦੇ ਸਨ ਕਿ ਅਸੀਂ ਜਾਣਦੇ ਹਾਂ ਕਿ ਬਦਲਾਅ ਕੀ ਹੁੰਦਾ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਇਕ ਇਕ ਹਜ਼ਾਰ ਰੁਪਏ ਦੇਣ ਦੇ ਕੀਤੇ ਗਏ ਐਲਾਨ ਨੂੰ ਲੈ ਕੇ ਬਿੱਟੂ ਨੇ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜਿਹੜਾ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਨਹੀਂ ਦੇ ਸਕੇ, ਉਹ ਇਕ ਹਜ਼ਾਰ ਕੀ ਦੇਣਗੇ ਅਤੇ ਗੱਲਾਂ 10 ਲੱਖ ਰੁਪਏ ਅਤੇ 1000-1000 ਰੁਪਏ ਦੇਣ ਦੀਆਂ ਕਰਦੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਜਿੰਨੇ ਵੀ ਸਾਡੇ ਮੁਲਾਜ਼ਮ ਰਿਟਾਇਰਡ ਹੋਏ ਹਨ, ਉਨ੍ਹਾਂ ਵਿਚੋਂ ਡੀਏ ਨਾ ਮਿਲਣ ਕਰ ਕੇ ਬਿਨ੍ਹਾਂ ਇਲਾਜ ਦੇ 15 ਹਜ਼ਾਰ ਮੁਲਾਜ਼ਮ ਮਰੇ ਹਨ।