ਆਈਐੱਸਐੱਫ ਕਾਲਜ ’ਚ ਫੈਕਲਿਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ
ਰਾਜ ਦੇ ਪ੍ਰਮੁੱਖ ਵਿਦਿਅਕ
Publish Date: Sun, 18 Jan 2026 03:24 PM (IST)
Updated Date: Mon, 19 Jan 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਰਾਜ ਦੇ ਪ੍ਰਮੁੱਖ ਵਿਦਿਅਕ ਸੰਸਥਾ ਆਈਐਸਐਫ ਕਾਲਜ ਆਫ਼ ਫਾਰਮੇਸੀ ਵਿਖੇ ਏਪੀਟੀਆਈ ਪੰਜਾਬ ਦੇ ਸਹਿਯੋਗ ਨਾਲ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਆਈਕਿਊਏਸੀ ਦੁਆਰਾ ਆਯੋਜਿਤ ਦੋ ਹਫ਼ਤਿਆਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਸਮਾਪਤ ਹੋਇਆ। ਕੋਆਰਡੀਨੇਟਰ ਡਾ. ਸਿਧਾਰਥ ਮੇਹਨ ਨੇ ਦੱਸਿਆ ਕਿ ਦੇਸ਼ ਭਰ ਤੋਂ 1840 ਭਾਗੀਦਾਰਾਂ ਨੇ ਰਜਿਸਟਰ ਕੀਤਾ ਅਤੇ ਦੋ ਹਫ਼ਤਿਆਂ ਦੌਰਾਨ 26 ਲੈਕਚਰ, ਪੈਨਲ ਚਰਚਾਵਾਂ ਅਤੇ ਓਪਨ-ਹਾਊਸ ਚਰਚਾਵਾਂ ਆਯੋਜਿਤ ਕੀਤੀਆਂ ਗਈਆਂ। ਡਾ. ਜੀਡੀ. ਗੁਪਤਾ, ਡਾ. ਆਰਕੇ. ਨਾਰੰਗ, ਡਾ. ਸ਼ਮਸ਼ੇਰ ਸਿੰਘ, ਡਾ. ਸਿਧਾਰਥ ਮੇਹਨ, ਡਾ. ਸੰਤ ਕੁਮਾਰ ਵਰਮਾ, ਡਾ. ਸੌਰਭ ਕੋਸੇ, ਡਾ. ਮਨੀਸ਼ ਕੁਮਾਰ, ਡਾ. ਚਰਨ, ਡਾ. ਗੁਲਸ਼ਨ ਬਾਂਸਲ, ਡਾ. ਆਰ.ਕੇ. ਗੋਇਲ, ਸੀਮਾ ਬਰਾੜ, ਡਾ. ਕਾਲੀਚਰਨ ਸ਼ਰਮਾ, ਡਾ. ਵੇਦਪਾਲ ਸਿੰਘ, ਡਾ. ਬਾਲਕ ਦਾਸ ਕੁਰਮੀ, ਡਾ. ਜੀਐਸ ਸ਼ਰਮਾ, ਸਾਨੀਆ ਗਰੋਵਰ, ਡਾ. ਮਾਧਵ, ਡਾ. ਵਿਵੇਕ, ਡਾ. ਭੁਪਿੰਦਰ ਸਿੰਘ, ਡਾ. ਸੁਰੇਸ਼ ਕੁਮਾਰ, ਡਾ. ਸ਼ੰਮੀ ਜਿੰਦਲ, ਡਾ. ਸ਼ੁਭਮ ਠਾਕੁਰ, ਡਾ. ਪ੍ਰੀਤੀ ਪਟੇਲ, ਡਾ. ਕਾਮੀਆ ਗੋਇਲ, ਡਾ. ਰਵੀ ਰਾਜਪਾਲ, ਡਾ. ਨਿਧੀ ਗੁਪਤਾ ਅਤੇ ਡਾ. ਖੜਗਾ ਰਾਜ ਆਦਿ ਨੇ ਰਿਸੋਰਸ ਪਰਸਨ ਅਤੇ ਕੋਆਰਡੀਨੇਟਰ ਵਜੋਂ ਭਾਸ਼ਣ ਦਿੱਤੇ। ਇੰਸਟੀਚਿਊਟ ਦੇ ਡਾਇਰੈਕਟਰ ਅਤੇ ਕਨਵੀਨਰ ਡਾ. ਜੀਡੀ. ਗੁਪਤਾ ਨੇ ਕਿਹਾ ਕਿ ਇਹ ਆਈਕਿਊਏਸੀ ਦੁਆਰਾ ਐਫਡੀਪੀ ਦੀ ਇਕ ਵੱਡੀ ਪ੍ਰਾਪਤੀ ਹੈ ਜਿਸ ਵਿਚ ਯੂਟਿਊਬ ਚੈਨਲ ਤੇ 12133 ਟਿੱਪਣੀਆਂ ਕੀਤੀਆਂ ਗਈਆਂ 1468 ਘੰਟੇ ਲੈਕਚਰ ਦੇਖੇ ਗਏ। ਸਾਰੇ ਰਿਸੋਰਸ ਪਰਸਨਾਂ ਅਤੇ ਡੈਲੀਗੇਟਾਂ ਨੂੰ ਸਰਟੀਫ਼ਿਕੇਟ ਵੰਡੇ ਗਏ। ਆਈਕਿਊਏਸੀ. ਦੇ ਕੋਆਰਡੀਨੇਟਰ ਡਾ. ਸਿਧਾਰਥ ਮੋਹਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐਸਐਫਸੀਪੀਆਰ. ਦੇ ਪ੍ਰਿੰਸੀਪਲ ਡਾ. ਆਰਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਸਿੰਘ, ਡੀਨ ਵਿਦਿਆਰਥੀ ਡਾ. ਜੀਐਸ. ਸ਼ਰਮਾ ਨੇ ਫੈਕਲਿਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਫ਼ਲ ਆਯੋਜਨ ਦੀ ਕਾਮਨਾ ਕੀਤੀ।