ਸਰਬ ਭਾਰਤ ਨੌਜਵਾਨ ਸਭਾ ਦੀ ਕਨਵੈਨਸ਼ਨ ਹੋਈ
ਸਰਬ ਭਾਰਤ ਨੌਜਵਾਅੰਤਰਰਾਸ਼ਟਰੀ ਬਾਲ ਦਿਵਸ ਮਨਾਇਆਬਾਲ ਦਿਵਸ ਮਨਾਉਂਦੀਆਂ ਹੋਈਆਂ ਬੱਚੀਆਂ ਅਧਿਆਪਕਾਂ ਸਮੇਤ।
Publish Date: Sun, 25 Jan 2026 03:31 PM (IST)
Updated Date: Mon, 26 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਲੜਕੀਆਂ ਲਈ ਸਿੱਖਿਆ ਅਤੇ ਰੁਜ਼ਗਾਰ ਦੀ ਮਹੱਤਤਾ ਵਿਸ਼ੇ ਤੇ ਦੋ ਰੋਜ਼ਾ ਲੜਕੀਆਂ ਦੀ ਸੂਬਾਈ ਕਨਵੈਨਸ਼ਨ ਦਾ ਆਗਾਜ਼ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਵਿਚ ਵੱਖਵੱਖ ਜ਼ਿਲ੍ਹਿਆਂ ਵਿੱਚੋਂ ਲੜਕੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੀ ਲੜਕੀਆਂ ਦੀ ਕੌਮੀ ਆਗੂ ਅਤੇ ਜੇਐਨਯੂ. ਸਕਾਲਰ ਸਾਥੀ ਅਮੁਥਾ ਜੈਦੀਪ ਨੇ ਇਨਕਲਾਬੀ ਨਾਰਿਆਂ ਦੀ ਗੂੰਜ ਵਿਚੋਂ ਜਥੇਬੰਦੀ ਦਾ ਝੰਡਾ ਲਹਿਰਾਇਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਰਮਨਦੀਪ ਕੌਰ ਮਲੋਟ, ਅੰਮ੍ਰਿਤਾ ਕਾਠਗੜ੍ਹ ਅਤੇ ਸ਼ਵਿੰਦਰ ਕੌਰ ਪੰਜਾਬ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਇਨ੍ਹਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਪੰਜਾਬ ਦੀ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਹਾਜ਼ਰ ਸਨ। ਇਸ ਮੌਕੇ ਇਸ ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਲੜਕੀਆਂ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅਜੋਕੇ ਸਮੇਂ ਵਿਚ ਲੜਕੀਆਂ ਲਈ ਸਿੱਖਿਆ ਅਤੇ ਰੁਜ਼ਗਾਰ ਵਾਲਾ ਮੁੱਦਾ ਬਹੁਤ ਜ਼ਰੂਰੀ ਹੈ। ਇਸ ਮੌਕੇ ਕਨਵੈਨਸ਼ਨ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਲੜਕੀਆਂ ਦੀ ਕੌਮੀ ਆਗੂ ਸਾਥੀ ਅਮੁਥਾ ਜੈਦੀਪ ਨੇ ਕਿਹਾ ਕਿ ਦੁਨੀਆਂ ਵਿਚ ਮਹਾਨ ਔਰਤਾਂ ਨੇ ਆਪਣੇ ਹੱਕਾਂ ਲਈ ਮਰਦਾਂ ਵਾਂਗ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਦੀਆਂ ਔਰਤਾਂ ਨੂੰ ਇਕ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਬੋਲਦਿਆਂ ਕਿਹਾ ਸਿੱਖਿਆ ਹੀ ਇਕ ਅਜਿਹਾ ਹਥਿਆਰ ਹੈ ਜਿਸ ਨਾਲ ਔਰਤਾਂ ਦੇ ਹਰ ਤਰ੍ਹਾਂ ਦੇ ਬੰਧਨ ਤੋੜੇ ਜਾ ਸਕਦੇ ਹਨ ਅਤੇ ਰੁਜ਼ਗਾਰ ਹੀ ਇਕੋਇਕ ਸਾਧਨ ਹੈ ਜਿਸ ਨਾਲ ਹਰ ਮਨੁੱਖੀ ਇੱਜਤ ਦੀ ਜ਼ਿੰਦਗੀ ਜੀਓਂ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦਾ ਇਨਕਲਾਬੀ ਪ੍ਰੋਗਰਾਮ ਬਣੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਔਰਤਾਂ ਸਮੇਤ ਸਮਾਜ ਦੇ ਹਰੇਕ ਮਨੁੱਖੀ ਨੂੰ ਸਨਮਾਨ ਨਾਲ ਜਿੰਦਗੀ ਜਿਉਣ ਦਾ ਹੱਕ ਦੇ ਸਕਦਾ ਹੈ ਕਿਉਂਕਿ ਇਸ ਦਾ ਅਮਲ ਸਭ ਲਈ ਜੋ ਚਾਹੁੰਦਾ ਹੈ ਅਣ -ਸਿਖਿਅਤ ਨੂੰ 35 ਹਜ਼ਾਰ ਅਰਧ ਸਿੱਖਿਅਤ ਨੂੰ 40 ਹਜ਼ਾਰ ਸਿੱਖਿਅਤ ਨੂੰ 45 ਹਜ਼ਾਰ ਅਤੇ ਉੱਚ ਸਿੱਖਿਅਤ ਨੂੰ 60 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਅਤੇ ਕੰਮ ਨਾ ਮਿਲਣ ਦੀ ਸੂਰਤ ਵਿਚ ਉਕਤ ਤਨਖ਼ਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੀ ਗਾਰੰਟੀ ਕਰਦਾ ਹੈ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੀ ਇਹ ਕਨਵੈਨਸ਼ਨ ਸਾਨੂੰ ਇਕ ਨਵੀਂ ਊਰਜਾ ਦੇਵੇਗੀ ਜਿਸ ਨਾਲ ਅਸੀਂ ਸਿੱਖਿਆ ਅਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਕਨਵੈਂਸ਼ਨ ਵਿਚ ਅਲੱਗਅਲੱਗ ਮਤੇ ਵੀ ਪਾਸ ਕੀਤੇ ਗਏ। ਜਿਸ ਵਿਚ ਲੜਕੀਆਂ ਲਈ ਰੁਜ਼ਗਾਰ ਦੀ ਮਹੱਤਤਾ ਵਾਸਤੇ ਬਨੇਗਾ ਕਾਨੂੰਨ ਬਣਾਉਣ ਲਈ ਮਤਾ, ਲੜਕੀਆਂ ਦੀ ਮੁਫ਼ਤ ਲਾਜ਼ਮੀ ਤੇ ਵਿਗਿਆਨਿਕ ਸਿੱਖਿਆ, ਨੌਜਵਾਨਾਂ ਲਈ ਅਸਰਦਾਰ ਖੇਡ ਨੀਤੀ, ਕੇਂਦਰ ਸਰਕਾਰ ਵੱਲੋਂ ਬਿਜ਼ਲੀ ਸੋਧ ਬਿੱਲ ਅਤੇ ਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਖ਼ਿਲਾਫ਼ ਮਤੇ ਕੀਤੇ ਗਏ ਜਿਨਾਂ ਨੂੰ ਹਾਜ਼ਰ ਡੈਲੀਗੇਟਾਂ ਵੱਲੋਂ ਇਨਕਲਾਬੀ ਨਾਰਿਆਂ ਦੀ ਗੂੰਜ ਵਿਚ ਪਾਸ ਕਰਕੇ ਇਸ ’ਤੇ ਸਰਗਰਮੀ ਕਰਨ ਦਾ ਅਹਿਦ ਕੀਤਾ। ਇਸ ਮੌਕੇ ਸਿੱਖਿਅਤ ਦੇ ਖੇਤਰ ਵਿਚ ਸਮਾਜ ਸੇਵੀਕਾ ਜੱਸ ਢਿਲੋਂ ਨੇ ਵੀ ਕਨਵੈਨਸ਼ਨ ਦੇ ਮੁੱਦਿਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਆਗੂ ਲੜਕੀਆਂ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਉਪਲਬਦੀਆਂ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਜਿਨ੍ਹਾਂ ਵਿਚ ਖੋਖੋ ਸਬਜੂਨੀਅਰ ਪਹਿਲਾ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਵਾਲੀ ਰੇਣੁ ਹਿੰਮਤਪੁਰਾ, ਖੋਖੋ ਵਿਚੋਂ ਦੂਜਾ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਵਾਲੀ ਰਾਣੀ ਕੌਰ ਅਤੇ ਮੁਕਤਸਰ ਦੇ ਰਿੰਪਲ ਕੌਰ ਨੂੰ ਕਬੱਡੀ ਦੇ ਖੇਤਰ ਵਿਚ ਰਾਸ਼ਟਰੀ ਪੁਰਸਕਾਰ ਜਿੱਤਣ ਦੀ ਖੁਸ਼ੀ ਵਿਚ ਸਨਮਾਨਿਤ ਕੀਤਾ ਗਿਆ। ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੀ ਆਗੂ ਸ਼ਵਿੰਦਰ ਪੰਜਾਬ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਬਚਾਓ ਮੋਰਚਾ ਵਿਚ ਨਿਭਾਈ ਗਈ ਅਹਿਮ ਭਾਗੇਦਾਰੀ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਇੰਦਰਬੀਰ ਗਿੱਲ ਐਪਸੋ ਦੇ ਸੂਬਾਈ ਆਗੂ, ਕਾਮਰੇਡ ਸਵਰਨ ਖੋਸਾ, ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਖੋਸਾ, ਸਰ ਭਾਰਤ ਨੌਜਵਾਨ ਸਭਾ ਦੇ ਸਟੇਟ ਕੌਂਸਲ ਮੈਂਬਰ ਚਰਨਜੀਤ ਸਿੰਘ ਚਮੇਲੀ ਫ਼ਰੀਦਕੋਟ, ਗੁਰਚਰਨ ਕੌਰ ਆਂਗਣਵਾੜੀ ਯੂਨੀਅਨ ਆਗੂ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ. ਮੀਤ ਸਕੱਤਰ ਬੋਹੜ੍ਹ ਬੁੱਟਰ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਵਰਾਜ ਖੋਸਾ, ਲਖਵੀਰ ਮਹੇਸ਼ਰੀ, ਜਬਰਜੰਗ ਮਹੇਸ਼ਰੀ, ਰੇਸ਼ਮ ਕੌਰ ਮੁਕਤਸਰ, ਪੂਜਾ ਮੋਗਾ, ਰਜਨੀ ਅੰਮ੍ਰਿਤਸਰ, ਗਗਨਦੀਪ ਕੌਰ ਫ਼ਰੀਦਕੋਟ, ਰਾਜਦੀਪ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ ਫਿਰੋਜ਼ਪੁਰ ਅਤੇ ਪੂਜਾ ਰਾਣੀ ਫਿਰੋਜ਼ਪੁਰ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲੜਕੀਆਂ ਦੀ ਸੂਬਾਈ ਕੋਕਨਵੀਨਰ ਜਸਪ੍ਰੀਤ ਬੱਧਨੀ ਨੇ ਬਾਖ਼ੂਬੀ ਨਿਭਾਈ ਗਈ ਤੇ ਇਪਟਾ ਮੋਗਾ ਦੀ ਟੀਮ ਵੱਲੋਂ ਇਨਕਲਬੀ ਗੀਤਾ ਰਾਹੀਂ ਹਾਜ਼ਰੀ ਲਗਵਾਈ ਗਈ।