ਆਈਐੱਸਐੱਫ ਕਾਲਜ ਦੇ ਦੋ ਵਿਦਿਆਰਥੀ ਨੌਕਰੀ ਲਈ ਚੁਣੇ
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Fri, 16 Jan 2026 03:30 PM (IST)
Updated Date: Sat, 17 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐਸਐਫ ਕਾਲਜ ਆਫ਼ ਫਾਰਮੇਸੀ ਦੇ ਦੋ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਿਚ ਨੌਕਰੀਆਂ ਲਈ ਚੁਣਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਲੇਸਮੈਂਟ ਅਫ਼ਸਰ ਡਾ. ਅਮਨਦੀਪ ਸਿੰਘ ਅਤੇ ਫਾਰਮਡੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਐਮਫਾਰਮ ਕੁਆਲਿਟੀ ਇੰਸ਼ੋਰੈਂਸ ਦੀ ਵਿਦਿਆਰਥਣ ਧੀਰਿਆ ਗੁਲੇਰੀਆ ਅਤੇ ਐਮਫਾਰਮ ਫਾਰਮਾਸਿਊਟੀਕਲ ਵਿਸ਼ਲੇਸ਼ਣ ਦੀ ਵਿਦਿਆਰਥਣ ਸ਼ੈਫਾਲੀ ਨੂੰ ਓਵਰਸੀਜ਼ ਹੈਲਥਕੇਅਰ ਵਿਚ ਨੌਕਰੀਆਂ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਲਗਾਤਾਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਧਿਆਨ ਕੇਂਦਰਿਤ ਕਰਦੀ ਹੈ। ਪਹਿਲਾਂ ਵੀ ਸੰਸਥਾ ਦੇ ਕਈ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ’ਚ ਰੱਖਿਆ ਗਿਆ ਹੈ। ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ. ਗੁਪਤਾ ਅਤੇ ਆਈਐਸਐਫਸੀ਼ਪੀਆਰ ਮੌਜੂਦ ਸਨ। ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐਸ ਸ਼ਰਮਾ ਅਤੇ ਫੈਕਲਿਟੀ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।