ਗਣਤੰਤਰ ਦਿਵਸ ਮੌਕੇ ਢੁੱਡੀਕੇ ਵਿਖੇ ਲਹਿਰਾਇਆ ਤਿਰੰਗਾ
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ
Publish Date: Wed, 28 Jan 2026 04:44 PM (IST)
Updated Date: Thu, 29 Jan 2026 04:04 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ : ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿਖੇ ਗਣਤੰਤਰ ਦਿਵਸ ’ਤੇ ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰ ਕਮੇਟੀ ਦੇ ਵਾਇਸ ਚੇਅਰਮੈਨ ਰਣਜੀਤ ਸਿੰਘ ਧੰਨਾ ਅਤੇ ਪਿੰਡ ਢੁੱਡੀਕੇ ਦੇ ਸਰਪੰਚ ਦਰਸ਼ਪ੍ਰੀਤ ਸਿੰਘ ਗਿੱਲ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਲਾਲਾ ਜੀ ਦੇ ਜਨਮ ਸਥਾਨ ’ਤੇ ਉਨ੍ਹਾਂ ਦੇ 161ਵੇਂ ਜਨਮ ਦਿਨ ਸਮੇਂ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਸਮੇਂ ਉਨ੍ਹਾਂ ਲਾਲਾ ਜੀ ਦੇ ਜੀਵਨੀ ਬਾਰੇ ਵਿਸਥਾਰ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਸਮੇਂ ਰਣਜੀਤ ਸਿੰਘ ਧੰਨਾ ਅਤੇ ਸਰਪੰਚ ਦਰਸ਼ਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਸਮੇਂ ਪਿੰਡ ਢੁੱਡੀਕੇ ਵਿਖੇ ਖੇਡ ਮੇਲਾ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੇ ਕੋਰੀਓਗ੍ਰਾਫ਼ੀ ਮੁਕਾਬਲੇ ਵੀ ਕਰਵਾਏ ਗਏ। ਇਸ ਸਮੇਂ ਮੁਕਾਬਲਿਆਂ ’ਚੋਂ ਜੇਤੂ ਵਿਆਰਥੀਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਖੇਡ ਮੇਲਾ ਤਿੰਨ ਦਿਨ ਚੱਲੇਗਾ। ਇਸ ਸਮੇਂ ਥਾਣਾ ਅਜੀਤਵਾਲ ਦੀ ਪੁਲਿਸ ਪਾਰਟੀ ਦੀ ਹਾਜ਼ਰੀ ਵਿਚ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਸਮੇਂ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਤਨਾਮ ਸਿੰਘ ਗਿੱਲ, ਮਾ. ਰਾਜ ਜੰਗ ਸਿੰਘ, ਕੇਵਲ ਸਿੰਘ, ਇਕਬਾਲ ਸਿੰਘ, ਪਤਵੰਤ ਸਿੰਘ ਪੰਤੂ, ਮੋਹਣ ਲਾਲ, ਮੈਂਬਰ ਰਾਜਾ ਸਿੰਘ, ਜੋਤੀ ਸਿੰਘ ਅਤੇ ਸਮੂਹ ਕਮੇਰੀ ਮੈਂਬਰ ਹਾਜ਼ਰ ਸਨ।