ਟੀਐੱਲਐੱਫ ਸਕੂਲ ’ਚ ਸਰਬੱਤ ਦੇ ਭਲੇ ਲਈ ਪਾਠ ਕਰਵਾਇਆ
ਦ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ
Publish Date: Mon, 12 Jan 2026 04:09 PM (IST)
Updated Date: Tue, 13 Jan 2026 04:00 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਦ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ਟੀਐਲਐਫ ਦੇ ਪ੍ਰਬੰਧਕੀ ਕਮੇਟੀ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦਾ ਫੁੱਲਾਂ ਦੀ ਵਰਖਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰੂਦੁਆਰਾ ਦੇ ਸਿੰਘ ਸਾਹਿਬਾਨ ਅਤੇ ਰਾਗੀ ਜਥਿਆਂ ਨੇ ਆਪਣੇ ਕੀਰਤਨ ਸਰਵਨ ਕਰਵਾਇਆ ਗਿਆ। ਸਕੂਲ ਪ੍ਰਬੰਧਕ, ਪ੍ਰਿੰਸੀਪਲ ਅਤੇ ਫੈਕਲਿਟੀ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਮੌਕੇ ਸਕੂਲ ਸਟਾਫ਼ ਮੌਜੂਦ ਸੀ।