ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਠੱਗੇ
ਮੋਗਾ ਦੇ ਨਾਨਕ ਨਗਰੀ ਵਾਸੀ ਇਕ
Publish Date: Tue, 06 Jan 2026 03:09 PM (IST)
Updated Date: Wed, 07 Jan 2026 03:59 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ
ਮੋਗਾ : ਮੋਗਾ ਦੇ ਨਾਨਕ ਨਗਰੀ ਵਾਸੀ ਇਕ ਵਿਅਕਤੀ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 17 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਿਟੀ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਵਾਸੀ ਨਾਨਕ ਨਗਰੀ ਮੋਗਾ ਵੱਲੋਂ ਐੱਸਐੱਸਪੀ ਮੋਗਾ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਵਿਦੇਸ਼ ਕੈਨੇਡਾ ਜਾਣਾ ਸੀ ਜਿਸ ਦੇ ਚੱਲਦਿਆਂ ਉਸ ਦੀ ਗੱਲਬਾਤ ਬਲਵਿੰਦਰ ਕੁਮਾਰ ਸ਼ਾਰਮਾਂ ਉਰਫ ਬਲਵਿੰਦਰ ਮੋਦਗਿੱਲ, ਆਸ਼ੂਤੋਸ਼ ਕੋਸ਼ਲ ਵਾਸੀਆਨ ਲੁਧਿਆਣਾ ਅਤੇ ਅਰੁਣ ਕੁਮਾਰ ਸ਼ਰਮਾ ਵਾਸੀ ਚੰਡੀਗੜ੍ਹ ਨਾਲ ਹੋਈ। ਉਨ੍ਹਾਂ ਨੇ ਉਸ ਪਾਸੋਂ ਮੋਗਾ ਦੇ ਅਕਾਲਸਰ ਰੋਡ ਤੇ 17 ਲੱਖ ਰੁਪਏ ਲੈ ਲਏ ਤੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾਲ ਉਸ ਦੇ ਦਿੱਤੇ ਪੈਸੇ ਵਾਪਸ ਕੀਤੇ ਤੇ ਉਸ ਲਾਲ ਠੱਗੀ ਮਾਰ ਲਈ ਹੈ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀਐੱਸਪੀ ਸਿਟੀ ਮੋਗਾ ਨੂੰ ਆਦੇਸ਼ ਦਿੱਤੇ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਮੁਲਜ਼ਮ ਬਲਵਿੰਦਰ ਸਿੰਘ, ਆਸ਼ੂਤੋਸ਼ ਕੌਸ਼ਲ ਵਾਸੀਆਨ ਲੁਧਿਆਣਾ ਅਤੇ ਅਰੁਣ ਕੁਮਾਰ ਸ਼ਰਮਾ ਵਾਸੀ ਚੰਡੀਗੜ੍ਹ ਦੇ ਖਿਲਾਫ਼ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਹੈ।