ਵੱਖ ਵੱਖ ਥਾਂਵਾ ਤੋਂ ਹੈਰੋਇਨ ਤੇ ਨਸ਼ੀਲੀ ਗੋਲੀਆਂ ਸਣੇ 3 ਕਾਬੂ
ਪੁਲਿਸ ਨੇ ਗਸ਼ਤ ਦੌਰਾਨ ਵੱਖ ਵੱਖ
Publish Date: Wed, 15 Apr 2026 04:34 PM (IST)
Updated Date: Thu, 16 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਵੱਖ ਵੱਖ ਥਾਂਵਾ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਹੈਰੋਇਨ ਅਤੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਬੱਧਨੀ ਕਲਾਂ ਪੁਲਿਸ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਸੂਚਨਾ ਤੇ ਪਿੰਡ ਲੋਪੋਂ ਦੇ ਸੇਮ ਨਾਲੇ ਕੋਲ ਦੋ ਵਿਅਕਤੀ ਕੁਲਵੰਤ ਸਿੰਘ ਉਰਫ ਕੰਤਾ ਵਾਸੀ ਪਿੰਡ ਮੀਨੀਆ ਅਤੇ ਸੁਖਭੀਮ ਸਿੰਘ ਉਰਫ ਭੀਮਾ ਵਾਸੀ ਲੋਪੋਂ ਨੂੰ ਕਾਬੂ ਕਰਕੇ ਉਹਨਾ ਪਾਸੋ 5 ਗ੍ਰਾਮ ਹੈਰੋਇਨ ਅਤੇ ਪਾਬੰਦੀ ਸੂਦਾ ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਥਾਣਾ ਧਰਮਕੋਟ ਪੁਲਿਸ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਸੂਚਨਾ ਤੇ ਪਿੰਡ ਇੰਦਰਗੜ੍ਹ ਵਿਖੇ ਡਰੇਨ ਤੇ ਪੁਲ ਦੇ ਕੋਲ ਇਕ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ ਨੂੰ ਕਾਬੂ ਕਰ ਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਮਾਦ ਕੀਤੀ ਗਈ ਹੈ। ਪੁਲਿਸ ਵੱਲੋਂ ਵੱਖ ਵੱਖ ਥਾਂਵਾ ਤੋਂ ਕਾਬੂ ਕੀਤੇ ਕਥਿਤ ਅਰੋਪੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।