- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦਾ ਸਿਵਲ ਹਸਪਤਾਲ ਚੋਰਾਂ ਅਤੇ ਨਸ਼ੇੜੀਆਂ

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਮੋਗਾ ਦਾ ਸਿਵਲ ਹਸਪਤਾਲ ਚੋਰਾਂ ਅਤੇ ਨਸ਼ੇੜੀਆਂ ਲਈ ਪਨਾਹਗਾਰ ਬਣ ਚੁੱਕਿਆ ਹੈ, ਜਿਥੇ ਚੋਰ ਸਿਵਲ ਹਸਪਤਾਲ ਵਿਚ ਦਵਾਈ ਲੈਣ ਆਏ ਲੋਕਾਂ ਦੇ ਪੈਸੇ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਮੋਗਾ ਦੇ ਸਿਵਲ ਹਸਪਤਾਲ ਦੇ ਓਪੀਡੀ ਬਲਾਕ ਵਿਚ ਡਾਕਟਰਾਂ ਪਾਸੋਂ ਅਮਰਨਾਥ ਯਾਤਰਾ ਦੇ ਫਾਰਮਾ ਤੇ ਮੋਹਰ ਲਗਾਵਾਉਣ ਲਈ ਆਏ ਇਕ ਵਿਅਕਤੀ ਦੀ ਜੇਬ ਚੋਂ ਇਕ ਚੋਰ ਮੋਬਾਇਲ ਫੋਨ ਚੋਰੀ ਕਰਕੇ ਫਰਾਰ ਹੋ ਗਿਆ। ਪੀੜਤ ਵਿਅਕਤੀ ਵੱਲੋਂ ਸਿਵਲ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਚੋਰ ਦੀ ਉਸ ਨੇ ਪਛਾਣ ਕਰ ਲਈ ਅਤੇ ਅਗਲੇ ਦਿਨ ਮੋਬਾਇਲ ਚੋਰੀ ਕਰਨ ਵਾਲੇ ਚੋਰ ਨੂੰ ਉਸ ਨੇ ਓਪੀਡੀ ਚੋਂ ਕਾਬੂ ਕਰ ਲਿਆ ਤੇ ਉਸ ਦੀ ਛਿੱਤਰ ਪਰੇਡ ਕਰਕੇ ਉਸ ਪਾਸੋ ਚੋਰੀ ਕੀਤਾ ਮੋਬਾਇਲ ਫੋਨ ਬਰਾਮਦ ਕਰ ਲਿਆ ਜ਼ੋ ਉਸ ਨੇ ਹਸਪਤਾਲ ਦੇ ਬਾਹਰ ਚਾਹ ਵਾਲੇ ਨੂੰ ਫੜਾਇਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਸਮੇਤ ਅਮਰਨਾਥ ਯਾਤਰਾਂ ਤੇ ਜਾਣਾ ਸੀ। ਉਹ ਵੀਰਵਾਰ ਦੀ ਸਵੇਰੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਅਮਰਨਾਥ ਯਾਤਰਾਂ ਦੇ ਫਾਰਮਾ ਤੇ ਡਾਕਟਰ ਪਾਸੋਂ ਓਪੀਡੀ ਵਿਚ ਮੋਹਰ ਲਗਾਉਣ ਲਈ ਲਾਈਨ ਵਿਚ ਲੱਗਾ ਹੋਇਆ ਸੀ ਤਾਂ ਇਸ ਦੌਰਾਨ ਕੋਈ ਚੋਰ ਉਸ ਦੀ ਜੇਬ ਚੋ ਉਸ ਦਾ ਮੋਬਾਇਲ ਫੋਨ ਚੋਰੀ ਕਰਕੇ ਲੈ ਗਿਆ ਤੇ ਉਸ ਨੇ ਆਪਣੇ ਮੋਬਾਇਲ ਫੋਨ ਦੀ ਕਾਫੀ ਤਲਾਸ਼ ਕੀਤੀ ਪਦ ਪਤਾ ਨਹੀ ਲੱਗਾ। ਉਸ ਨੇ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਉਸ ਦੀ ਜੇਬ ਵਿਚ ਮੋਬਾਇਲ ਫੋਨ ਕੱਢਣ ਵਾਲਾ ਵਿਅਕਤੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਉਹ ਚੋਰ ਦੀ ਤਲਾਸ਼ ਵਿਚ ਅਗਲੇ ਦਿਨ ਸ਼ੁੱਕਰਵਾਰ ਦੀ ਸਵੇਰੇ ਹਸਪਤਾਲ ਵਿਚ ਗਿਆ ਤਾਂ ਉੱਥੇ ਉਹੀ ਚੋਰ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਓਪੀਡੀ ਵਿਚ ਘੁੰਮਦਾ ਨਜਰ ਆਇਆ ਤੇ ਉਸ ਨੇ ਆਪਣੇ ਭਰਾ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਦੇ ਮੇਨ ਗੇਟ ਤੇ ਲੈ ਆਂਦਾ। ਜਦ ਉਸ ਨੇ ਚੋਰ ਤੋਂ ਮੋਬਾਇਲ ਫੋਨ ਚੋਰੀ ਕਰਨ ਸਬੰਧੀ ਪੁੱਛਿਆ ਤਾਂ ਉਹ ਟਾਲ ਮਟੌਲ ਕਰਨ ਲੱਗਾ, ਜਦ ਉਸ ਦੀ ਕੁੱਟਮਾਰ ਕਰਨ ਤੇ ਉੱਥੇ ਹੋਰ ਲੋਕਾਂ ਨੇ ਚੋਰ ਦੀ ਖੂਬ ਛਿੱਤਰ ਪਰੇਡ ਕੀਤੀ ਤਾਂ ਉਹ ਮੋਬਾਇਲ ਚੋਰੀ ਕਰਨ ਸਬੰਧੀ ਮੰਨ ਗਿਆ। ਉਸ ਨੇ ਹਸਪਤਾਲ ਦੇ ਕੋਲ ਇਕ ਚਾਹ ਵਾਲੇ ਵਿਅਕਤੀ ਪਾਸੋ ਮੁਬਾਇਲ ਬਰਾਮਦ ਕਰਵਾ ਦਿੱਤਾ ਜੋ ਉਸ ਨੇ ਚੋਰੀ ਕਰਨ ਤੋਂ ਬਾਅਦ ਮੋਬਾਇਲ ਫੋਨ ਚਾਹ ਵਾਲੇ ਪਾਸ ਰੱਖ ਦਿੱਤਾ ਸੀ। ਉਥੇ ਇੱਕਤਰ ਲੋਕਾਂ ਨੇ ਚਾਹ ਵਾਲੇ ਦਾ ਵੀ ਖੂਬ ਕੁਟਾਪਾ ਚਾੜਿਆ। ਇੱਥੇ ਜਿਕਰਯੋਗ ਹੈ ਚੋਰੀ ਕਰਨ ਵਾਲੇ ਨਸ਼ੇੜੀ ਕਿਸਮ ਦੇ ਵਿਅਕਤੀ ਹਸਪਤਾਲ ਵਿਚ ਭੀੜਭਾੜ ਵਾਲੇ ਸਥਾਨਾਂ ਤੇ ਚੋਰੀ ਕਰਨ ਦੀ ਨੀਅਤ ਨਾਲ ਦਵਾਈ ਲੈਣ ਆਏ ਮਰੀਜਾਂ ਦੀਆਂ ਜੇਬਾ ਵਿਚੋਂ ਪਰਸ ਅਤੇ ਮੋਬਾਇਲ ਫੋਨ ਕਰਕੇ ਲੈ ਜਾਂਦੇ ਹਨ। ਜੇਕਰ ਕੋਈ ਔਰਤ ਦਵਾਈ ਲੈਣ ਆਉਂਦੀ ਹੈ ਤਾਂ ਉਸ ਦੇ ਪਿਛੇ ਲਾਈਨ ਵਿਚ ਲੱਗ ਜਾਂਦੇ ਹਨ ਤੇ ਉਸ ਦੇ ਹੱਥ ਵਿਚ ਫੜੇ ਪਲਾਸਟਿਕ ਦੇ ਲਿਫਾਫੇ ਤੇ ਬਲੇਟ ਮਾਰਕੇ ਉਸ ਦਾ ਪਰਸ ਅਤੇ ਮੋਬਾਇਲ ਫੋਨ ਚੋਰੀ ਕਰਨ ਤੋਂ ਬਾਅਦ ਲਾਈਨ ਵਿਚੋਂ ਚੁਪਚਪੀਤੇ ਨਿਕਲ ਕੇ ਫਰਾਰ ਹੋ ਜਾਂਦੇ ਹਨ।