ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦਾ ਇਜਲਾਸ ਸੰਪੂਰਨ
ਕਿਰਤੀ ਕਿਸਾਨ ਯੂਨੀਅਨ ਦੇ
Publish Date: Sun, 12 Apr 2026 03:45 PM (IST)
Updated Date: Mon, 13 Apr 2026 04:01 AM (IST)

13 ਮੈਂਬਰੀ ਬਲਾਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ, ਬੇਅੰਤ ਸਿੰਘ ਪ੍ਰਧਾਨ ਬਣੇ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨਿਹਾਲ ਸਿੰਘ ਵਾਲਾ ਦਾ ਇਜਲਾਸ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ ਦੀ ਅਗਵਾਈ ਹੇਠ ਸੰਪੰਨ ਹੋ ਗਿਆ। ਇਸ ਇਜਲਾਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦਾ ਇਜਲਾਸ ਕੀਤਾ, ਜਿਸ ਵਿਚ ਸਟੇਜ ਦਾ ਸੰਚਾਲਨ ਬਲਾਕ ਸਕੱਤਰ ਜਗਸੀਰ ਸਿੰਘ ਮਾਛੀਕੇ ਨੇ ਵਧੀਆ ਢੰਗ ਨਾਲ ਕੀਤਾ ਅਤੇ ਪਿਛਲੇ ਸਾਲ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਤੇ ਸੰਘਰਸ਼ ਦੀ ਰਿਪੋਰਟ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਵੱਲੋਂ ਪੇਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰ ਸਾਲ ਸੂਬਾ ਪੱਧਰੀ ਸੱਦੇ ਤਹਿਤ ਜਨਵਰੀ ਮਹੀਨੇ ਵਿਚ ਮੈਂਬਰਸ਼ਿਪ ਮੁਹਿੰਮ ਕੀਤੀ ਜਾਂਦੀ ਹੈ ਅਤੇ ਫ਼ਰਵਰੀ ਮਹੀਨੇ ਦੇ ਅੰਦਰ-ਅੰਦਰ ਜੱਥੇਬੰਦੀ ਦੇ ਵਿਸਥਾਰ ਲਈ ਨਵੇਂ ਸਿਰਿਓਂ ਜੱਥੇਬੰਦੀ ਦੇ ਵਿਧਾਨ ਨਾਮੇ ਤਹਿਤ ਪਿੰਡ ਵਿਚ ਇਕਾਈਆਂ ਦੀ ਨਵੇਂ ਸਿਰਿਓਂ ਚੋਣ ਕੀਤੀ ਜਾਂਦੀ ਹੈ ਅਤੇ ਉਸ ਤੋਂ ਉਪਰੰਤ ਬਲਾਕ ਦਾ ਇਜਲਾਸ ਕੀਤਾ ਗਿਆ ਹੈ ਅਤੇ ਨਵੇਂ ਸਿਰਿਓਂ ਬਲਾਕ ਨਿਹਾਲ ਸਿੰਘ ਵਾਲਾ ਦੀ 13 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਹੈ। ਜਿਸ ਵਿਚ ਦੁਬਾਰਾ ਤੋਂ ਬੇਅੰਤ ਸਿੰਘ ਮੱਲੇਆਣਾ ਨੂੰ ਬਲਾਕ ਪ੍ਰਧਾਨ ਥਾਪਿਆ ਗਿਆ ਅਤੇ ਬਲਾਕ ਸਰਪ੍ਰਸਤ ਨਾਜ਼ਰ ਸਿੰਘ ਖਾਈ ਨੂੰ ਲਗਾਇਆ ਗਿਆ। ਇਸੇ ਤਰ੍ਹਾਂ ਮੀਤ ਪ੍ਰਧਾਨ ਬਲਦੇਵ ਸਿੰਘ ਭੰਗੂ ਬੱਧਨੀ ਕਲਾਂ, ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋਂ, ਅਵਤਾਰ ਸਿੰਘ ਖਾਈ ਬਲਾਕ ਸਕੱਤਰ, ਸਹਿ ਸਕੱਤਰ ਜਗਸੀਰ ਸਿੰਘ ਮਾਛੀਕੇ, ਖਜ਼ਾਨਚੀ ਬਲਕਰਨ ਸਿੰਘ ਮੱਲੇਆਣਾ, ਪ੍ਰੈੱਸ ਸਕੱਤਰ ਨਛੱਤਰ ਸਿੰਘ ਦੌਧਰ ਆਹੁਦੇਦਾਰ ਵਜੋਂ ਚੋਣ ਕੀਤੀ ਗਈ। ਬਲਜਿੰਦਰ ਸਿੰਘ ਮਾਛੀਕੇ, ਛਿੰਦਰ ਸਿੰਘ ਮੱਲੇਆਣਾ, ਚਮਕੌਰ ਸਿੰਘ ਲੋਪੋਂ, ਜਗਦੀਪ ਸਿੰਘ ਦੌਧਰ, ਗੁਰਪ੍ਰੀਤ ਸਿੰਘ ਖਾਈ ਦੀ ਚੋਣ ਬਲਾਕ ਮੈਂਬਰਾਂ ਵਜੋਂ ਚੋਣ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਜੋ ਕੇਂਦਰ ਸਰਕਾਰ ਦੇ ਵਪਾਰ ਮੰਤਰੀ ਪਿਯੂਸ਼ ਗੋਇਲ ਨੇ ਭਾਰਤ ਅਮਰੀਕਾ ਸਮਝੌਤਾ ਕੀਤਾ ਹੈ ਕਿ ਅਮਰੀਕਾਂ ਤੋਂ ਦੁੱਧ, ਕਣਕ, ਮੁੱਕਾ, ਸੋਇਆਬੀਨ ਆਦਿ ਦੇ ਵਪਾਰ ਨਾਲ ਭਾਰਤ ਦੇਸ਼ ਮਜ਼ਬੂਤ ਹੋਵੇਗਾ ਅਤੇ ਭਾਰਤ ਦਾ ਕਿਸਾਨ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਇਹ ਸਮਝੌਤਾ- ਸਮਝੌਤਾ ਨਹੀਂ ਸਗੋਂ ਕਿਸਾਨੀ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਹਨ, ਜਿਸ ਦਾ ਭਾਰਤ ਅੰਦਰ ਵੱਡੀ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਸੂਬਾ ਆਗੂ ਅਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਅਤੇ ਔਰਤ ਵਿੰਗ ਦੇ ਜ਼ਿਲ੍ਹਾ ਆਗੂ ਛਿੰਦਰਪਾਲ ਕੌਰ ਰੋਡੇ ਖੁਰਦ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਆਲੂਆਂ ਦੀ ਰੁਲ ਰਹੀ ਫ਼ਸਲ ਦਾ ਐੱਮਐੱਸਪੀ ਤਹਿਤ 20 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰੀਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਤੋਂ ਆਲੂ ਸਿਰਫ਼ 3 ਜਾਂ 5 ਰੁਪਏ ਦੇ ਹਿਸਾਬ ਨਾਲ ਖ਼ਰੀਦ ਕੀਤੀ ਜਾਂਦੀ ਹੈ ਜੋ ਬਹੁਤ ਹੀ ਨਿਗੁਣਾ ਭਾਅ ਹੈ, ਜਿਸ ਨਾਲ ਕਿਸਾਨਾਂ ਦੀ ਲੇਬਰ ਮਿਹਨਤ ’ਤੇ ਖਰਚ ਪੂਰਾ ਨਹੀਂ ਹੁੰਦਾ। ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਆਲੂ ਉਤਪਾਦਕਾਂ ਦੀ ਬਾਂਹ ਫੜ੍ਹੇ ਅਤੇ 20 ਰੁਪਏ ਦੇ ਹਿਸਾਬ ਨਾਲ ਖ਼ਰੀਦ ਤੁਰੰਤ ਕੀਤੀ ਜਾਵੇ। ਪੈਨਲ ਰਿਪੋਰਟ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ ਨੇ ਪੇਸ਼ ਕੀਤੀ। ਇਸ ਦੌਰਾਨ ਚੁਣੇ ਗਏ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਨੇ ਪ੍ਰਧਾਨਗੀ ਮੰਡਲ ਵਿਚ ਬੈਠੇ ਆਗੂਆਂ ਤੇ ਇਜਲਾਸ ਵਿਚ ਆਏ ਸਾਥੀਆਂ ਤੋਂ ਇਲਾਵਾ ਬਲਾਕ ਇਜਲਾਸ ਵਿਚ ਪਹੁੰਚੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਡਾਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।