ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਕਲਾਕਾਰ ਤੇ ਮੀਡੀਆ ਸ਼ਖਸੀਅਤ ਬਲਜਿੰਦਰ ਸੇਖਾ ਤੇ ਲਾਇਨਮੈਨ ਕੁਲਵਿੰਦਰ ਸੇਖਾ ਨੂੰ ਉਸ ਸਮੇਂ ਅਸਹਿ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਸਰਾ (ਫੌਜੀ) ਅਚਾਨਕ ਸ਼ਦੀਵੀ ਵਿਛੋੜਾ ਦੇ ਗਏ। ਗੁਰਦੇਵ ਸਿੰਘ ਲੰਮਾ ਸਮਾਂ ਕੈਨੇਡਾ ਰਹਿਣ ਤੋਂ ਬਾਅਦ ਅੱਜ ਕੱਲ੍ਹ ਮੋਗਾ ਵਿਖੇ ਰਹਿ ਰਹੇ ਸਨ। ਉਹ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਾ ਤੇ ਪੰਜਾਬੀ ਕਹਾਣੀਕਾਰ, ਨਾਵਲਕਾਰ ਦਵਿੰਦਰ ਸੇਖਾ, ਹਰਪ੍ਰੀਤ ਸੇਖਾ ਤੇ ਨਵਨੀਤ ਸੇਖਾ ਦੇ ਚਾਚਾ ਜੀ ਸਨ। ਉਨ੍ਹਾਂ ਦੇ ਦੇਹਾਂਤ ਤੇ ਕੈਨੇਡਾ ਦੀ ਕੇਂਦਰੀ ਮੰਤਰੀ ਰੂਬੀ ਸਹੋਤਾ, ਮਨਿੰਦਰ ਸਿੱਧੂ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲ੍ਹੀ, ਸਾਬਕਾ ਕੇਂਦਰੀ ਮੰਤਰੀ ਅਮਰਜੀਤ ਸੋਹੀ ਅਤੇ ਓਂਟਾਰੀਓ ਦੇ ਮੰਤਰੀ ਪ੍ਰਬਮੀਤ ਸਰਕਾਰੀਆ, ਵਿਧਾਇਕ ਅਮਰਜੋਤ ਸੰਧੂ, ਵਿਧਾਇਕ ਹਰਦੀਪ ਗਰੇਵਾਲ, ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ‘ਪੰਜਾਬੀ ਜਾਗਰਣ’ ਦੇ ਸੰਪਾਦਕ ਵਰਿੰਦਰ ਵਾਲੀਆ, ‘ਬਾਬੂ ਸ਼ਾਹੀ’ ਦੇ ਸੰਪਾਦਕ ਬਲਜੀਤ ਬੱਲੀ, ਚੜ੍ਹਦੀ ਕਲਾ ਤੋਂ ਦਰਸ਼ਨ ਸਿੰਘ ਦਰਸ਼ਕ, ਹਮਦਰਦ ਗਰੁੱਪ ਦੇ ਅਮਰ ਸਿੰਘ ਭੁੱਲਰ, ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ, ਲਖਵਿੰਦਰ ਸੰਧੂ, ਸ਼ਮਸ਼ੇਰ ਗਿੱਲ ਏਟੀਐੱਨ ਕੈਨੇਡਾ ਤੋਂ ਅਮਰਜੀਤ ਸੰਘਾ, ਅਮਰਜੀਤ ਰਾਏ, ਸ਼ਮੀਲ ਜਸ਼ਵੀਰ, ਸਵਰਨ ਟਹਿਣਾ ਤੇ ਹਰਮਨ ਥਿੰਦ, ਸਤਿੰਦਰਪਾਲ ਸਿੱਧਵਾਂ, ਸਤਪਾਲ ਜੌਹਲ, ਹਰਜੀਤ ਬਾਜਵਾ, ਜਗਿੰਦਰ ਬਾਸੀ, ਅਮਰ ਪੱਡਾ, ਇੰਦਰਜੀਤ ਗਿੱਲ ਮੁੱਲਾਂਪੁਰ, ਹਰਬੰਸ ਬੁੱਟਰ, ਸੁਖਨੈਬ ਸਿੱਧੂ, ਸਾਬਕਾ ਕੌਂਸਲਰ ਵਿੱਕੀ ਢਿੱਲੋਂ, ਜੀਵਨ ਗਿੱਲ, ਕੌਂਸਲਰ ਨਵਜੀਤ ਬਰਾੜ, ਆਪ ਆਗੂ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ, ਪੰਜਾਬ ਬੀਸੀ ਵਿੰਗ ਦੇ ਚੇਅਰਮੈਨ ਡਾ ਮਲਕੀਤ ਥਿੰਦ, ਮੋਗਾ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਸਾਹੋਕੇ, ਕਮਲਜੀਤ ਬਰਾੜ ਖੋਟੇ, ਹਰਦੀਸ਼ ਸੇਖਾ, ਗਾਇਕ ਨਿਰਮਲ ਸਿੱਧੂ, ਕੁਲਵਿੰਦਰ ਕੰਵਲ, ਦਿਲਖੁਸ਼ ਥਿੰਦ, ਗਿੱਲ ਹਰਦੀਪ, ਚਰਨਜੀਤ ਸਲੀਣਾ, ਸਾਹਿਤਕਾਰ ਗੁਰਭਜਨ ਗਿੱਲ, ਸਟੇਜ ਸੰਚਾਲਕ ਡਾ. ਨਿਰਮਲ ਜੌੜਾ, ਪੰਜਾਬ ਆਰਟਸ਼ ਕੋਸ਼ਲ ਦੇ ਚੇਅਰਮੈਨ ਜਸਵੰਤ ਜ਼ਫਰ, ਲੇਖਕ ਨਿੰਦਰ ਘੁਗਿਆਣਵੀ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸ਼ਾ, ਗੀਤਕਾਰ ਮੱਖਣ ਬਰਾੜ ਮੱਲਕੇ, ਕਬੱਡੀ ਖਿਡਾਰੀ ਗੁਰਦਿਲਬਾਗ ਬਾਘਾ, ਡਾ ਰਾਜਦੁਲਾਰ ਸਿੰਘ, ਸਰਪੰਚ ਦਰਸ਼ਨ ਸਿੰਘ ਸੋਹੀ ਸੇਖਾ ਕਲਾਂ, ਸਰਪੰਚ ਕੁਲਦੀਪ ਸਿੰਘ ਬਰਾੜ ਮੱਲਕੇ, ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਡਾ ਬਲਵਿੰਦਰ ਸਿੰਘ ਰੇਡੀਓ ਸ਼ਰਗਮ, ਸਮੇਤ ਓਂਟਾਰੀਓ ਦੀਆਂ ਗੁਰਦੁਆਰਾ ਕਮੇਟੀਆਂ ਤੇ ਕਬੱਡੀ ਕਲੱਬਾ ਸਮੇਤ ਬਹੁਤ ਸਖਸੀਅਤਾਂ ਨੇ ਸੇਖਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਗੁਰਦੇਵ ਸਿੰਘ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਅੱਜ ਮੋਗਾ ਵਿਖੇ ਪਾਏ ਜਾਣਗੇ।