ਸਰਕਾਰੀ ਸਕੂਲ ਮਹਿਰੋਂ ਦਾ ਨਤੀਜਾ ਰਿਹਾ ਸੌ ਫੀਸਦੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
Publish Date: Sat, 28 Mar 2026 05:05 PM (IST)
Updated Date: Sun, 29 Mar 2026 04:06 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਵੱਲੋਂ ਸੈਸ਼ਨ 2025-26 ਦੀਆਂ ਨਾਨ-ਬੋਰਡ ਪ੍ਰੀਖਿਆਵਾਂ ਦਾ ਨਤੀਜਾ ਸ਼ਾਨਦਾਰ ਢੰਗ ਨਾਲ ਐਲਾਨਿਆ ਗਿਆ। ਸਕੂਲ ਦਾ ਕੁੱਲ ਨਤੀਜਾ 100 ਫੀਸਦੀ ਰਹਿਣਾ ਸਿੱਖਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਵਿਦਿਆਰਥੀਆਂ ਦੀ ਮਹਿਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਨੇ ਇਕ ਵਾਰ ਫਿਰ ਆਪਣਾ ਨਾਮ ਰੌਸ਼ਨ ਕੀਤਾ ਹੈ। ਨਤੀਜਿਆਂ ਦੇ ਵੇਰਵੇ ਅਨੁਸਾਰ ਛੇਵੀਂ ਜਮਾਤ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਨਵੀਰ ਕੌਰ ਨੇ ਦੂਜਾ ਅਤੇ ਜਸਮੀਤ ਕੌਰ-ਸਵਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਵਿੱਚ ਕੋਮਲ ਸਿੰਘ ਨੇ ਪਹਿਲਾ, ਰੁਕਸਾਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਯੋਗਤਾ ਸਾਬਤ ਕੀਤੀ। ਨੌਵੀਂ ਜਮਾਤ ਦੇ ਨਤੀਜੇ ਵੀ ਕਾਬਿਲ-ਏ-ਤਾਰੀਫ ਰਹੇ, ਜਿੱਥੇ ਸੁਖਜੀਤ ਕੁਮਾਰੀ ਪਹਿਲੇ ਸਥਾਨ ’ਤੇ ਰਹੀ, ਜਸਪ੍ਰੀਤ ਕੌਰ ਨੇ ਦੂਜਾ ਅਤੇ ਜੈਸਮੀਨ ਕੌਰ-ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਿਆਰਵੀਂ ਜਮਾਤ ਦੇ ਵੱਖ-ਵੱਖ ਸਟਰੀਮਾਂ ਵਿੱਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇੰਸ ਸਟਰੀਮ ਵਿਚ ਅਰਸ਼ਦੀਪ ਕੌਰ ਪਹਿਲੇ, ਕਿਰਨਦੀਪ ਕੌਰ ਦੂਜੇ ਅਤੇ ਜਯੋਤੀ ਕੁਮਾਰੀ ਤੀਜੇ ਸਥਾਨ ’ਤੇ ਰਹੇ। ਕਾਮਰਸ ਸਟਰੀਮ ਵਿੱਚ ਗੁਰਜੀਤ ਕੌਰ ਨੇ ਪਹਿਲਾ, ਸਾਹਿਬਪ੍ਰੀਤ ਸਿੰਘ ਸਿੱਧੂ ਨੇ ਦੂਜਾ ਅਤੇ ਅਮਨਵੀਰ ਸਿੰਘ-ਰਾਜਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟਸ ਸਟਰੀਮ ਵਿੱਚ ਅਮਨਜੋਤ ਕੌਰ ਪਹਿਲੇ, ਜਸਦੀਪ ਸਿੰਘ ਦੂਜੇ ਅਤੇ ਸਿਮਰਨਜੀਤ ਕੌਰ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਸਕੂਲ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਸਾਡੇ ਸਕੂਲ ਦਾ 100 ਫੀਸਦੀ ਨਤੀਜਾ ਸਾਡੇ ਲਈ ਗੌਰਵ ਦੀ ਗੱਲ ਹੈ। ਇਹ ਸਫਲਤਾ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਹਿਨਤ, ਅਧਿਆਪਕਾਂ ਦੀ ਲਗਾਤਾਰ ਮਿਹਨਤ ਅਤੇ ਮਾਪਿਆਂ ਦੇ ਭਰੋਸੇ ਦਾ ਨਤੀਜਾ ਹੈ। ਇਸ ਮੌਕੇ ਗੋਬਿੰਦ ਰਾਏ, ਹਰਮਿੰਦਰ ਸਿੰਘ ਸੰਧੂ ਚੇਅਰਮੈਨ, ਮਨਦੀਪ ਸਿੰਘ ਸੋਨੀ, ਸਤਨਾਮ ਸਿੰਘ ਗਿੱਲ, ਰਾਜੇਸ਼ ਖੰਨਾ, ਗੁਰਦੀਪ ਕੁਮਾਰ, ਸੰਦੀਪ ਸਿੰਘ, ਸੁਖਮੰਦਰ ਸਿੰਘ, ਸੁਖਵਿੰਦਰ ਸਿੰਘ, ਭਗਵਾਨ ਸਿੰਘ, ਸੁਖਵਿੰਦਰ ਕੌਰ, ਯੋਗਿਤਾ, ਮਮਤਾ ਕੌਸ਼ਲ, ਅਨੂਪ ਕੌਰ, ਪ੍ਰਿਤਪਾਲ ਕੌਰ, ਅਨੂ, ਰਮਨਦੀਪ ਕੌਰ, ਦਵਿੰਦਰ ਕੌਰ, ਸਿਮਰਨਦੀਪ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।