ਸੰਦੀਪ ਪਲਤਾ ਨੇ ਖੱਤਰੀ ਸਭਾ ਦੀ ਮੈਂਬਰਸ਼ਿਪ ਹਾਸਲ ਕੀਤੀ
ਖੱਤਰੀ ਸਭਾ ਵੱਲੋਂ ਮੋਗਾ ਦੇ ਨਵੇਂ
Publish Date: Thu, 19 Mar 2026 04:30 PM (IST)
Updated Date: Fri, 20 Mar 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਖੱਤਰੀ ਸਭਾ ਵੱਲੋਂ ਮੋਗਾ ਦੇ ਨਵੇਂ ਮੈਂਬਰ ਬਣਾਉਣ ਲਈ ਬੀਤੇ ਦੋ ਮਹੀਨਿਆਂ ਤੋਂ ਇਕ ਅਭਿਆਨ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ ਦੀ ਅਗਵਾਈ ਵਿਚ ਲਗਾਤਾਰ ਚਲਾਇਆ ਜਾ ਰਿਹਾ ਹੈ ਜਿਸ ਵਿਚ ਡੋਰ ਟੂ ਡੋਰ ਮੈਂਬਰਸ਼ਿਪ ਅਭਿਆਨ ਸ਼ਾਮਲ ਹੈ ਅਤੇ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕੜੀ ਵਿਚ ਅੱਜ ਇੱਥੇ ਸੰਦੀਪ ਪਲਤਾ ਦੇ ਨਿਵਾਸ ਸਥਾਨ ’ਤੇ ਸੰਦੀਪ ਪਲਤਾ ਨੇ ਖੱਤਰੀ ਸਭਾ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ, ਖੱਤਰੀ ਮਹਾਂਸਭਾ ਪੰਜਾਬ ਦੇ ਮੀਤ ਪ੍ਰਧਾਨ ਰਮਨ ਗਾਂਧੀ ਨੇ ਸੰਦੀਪ ਪਲਤਾ ਨੂੰ ਖੱਤਰੀ ਸਭਾ ਦਾ ਸਿਰੋਪਾਓ ਪਹਿਨਾ ਕੇ ਉਨ੍ਹਾਂ ਨੂੰ ਖੱਤਰੀ ਸਭਾ ਦਾ ਮੈਂਬਰ ਬਣਾਇਆ ਅਤੇ ਉਪਰੰਤ ਨਵੇਂ ਬਣੇ ਮੈਂਬਰ ਸੰਦੀਪ ਪਲਤਾ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਅਤੇ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਨਵੇਂ ਬਣੇ ਮੈਂਬਰ ਸੰਦੀਪ ਪਲਤਾ ਨੇ ਕਿਹਾ ਕਿ ਖੱਤਰੀ ਸਭਾ ਦੀਆਂ ਖੱਤਰੀ ਬਿਰਾਦਰੀ ਪ੍ਰਤੀ ਬੇਮਿਸਾਲ ਕਾਰਗੁਜ਼ਾਰੀ ਨੇ ਉਨ੍ਹਾਂ ਨੂੰ ਖੱਤਰੀ ਸਭਾ ਦਾ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ ਨੇ ਕਿਹਾ ਕਿ ਖੱਤਰੀ ਸਭਾ ਦੀ ਬਿਰਾਦਰੀ ਪ੍ਰਤੀ ਅਣਥੱਕ ਸੇਵਾ ਸਭਾ ਦੇ ਮੈਂਬਰ ਬਣਨ ਲਈ ਪ੍ਰੇਰਿਤ ਕਰ ਰਹੀ ਹੈ। ਇਸ ਮੌਕੇ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਸਭਾ ਦੇ ਨਵੇਂ ਮੈਂਬਰ ਬਣਾਉਣ ਲਈ ਸੂਬਾ ਮੀਤ ਪ੍ਰਧਾਨ ਰਮਨ ਗਾਂਧੀ ਦੀ ਮੁੱਖ ਭੂਮਿਕਾ ਹੈ ।