ਨੁੱਕੜ ਨਾਟਕ ਸੁਲਘਦੀ ਧਰਤੀ ਦਾ ਮੰਚਨ ਕੀਤਾ
ਜੈ ਹੋ ਰੰਗਮੰਚ ਨਿਹਾਲ
Publish Date: Wed, 04 Feb 2026 04:01 PM (IST)
Updated Date: Thu, 05 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਨੁੱਕੜ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਕੀਤੀ ਗਈ।ਨਸ਼ਿਆਂ ਦੇ ਵੱਧਦੇ ਰੁਝਾਨ, ਭਰੂਣ ਹੱਤਿਆ, ਦਿਨੋਂ ਦਿਨ ਵਧ ਰਹੀਆਂ ਲੁੱਟਾਂਖੋਹਾਂ, ਮਾਪਿਆਂ ਦਾ ਨਿਰਾਦਰ ਅਤੇ ਹੋਰ ਸਮਾਜਿਕ ਕੁਰੀਤੀਆਂ ਉੱਤੇ ਚੋਟ ਕਰਦਾ ਏਹ ਨਾਟਕ ਵਿਦਿਆਰਥੀਆਂ ਨੇ ਬਹੁਤ ਧਿਆਨ ਨਾਲ ਵੇਖਿਆ ਅਤੇ ਰੰਗਕਰਮੀਆਂ ਵੱਲੋਂ ਪੇਸ਼ ਕੀਤੇ ਹਰੇਕ ਭਾਵ ਦਾ ਰਸ ਦਾ ਆਨੰਦ ਮਾਣਿਆ। ਇਹ ਪ੍ਰੋਗਰਾਮ ਕਾਲਜ ਵਿਚ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਨਾਟਕ ਲੇਖਕ ਬਲਰਾਜ ਸਾਗਰ, ਨਿਰਦੇਸ਼ਕ ਸੁਖਦੇਵ ਲੱਧੜ ਅਤੇ ਰੰਗਕਰਮੀ ਵਜੋਂ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰ ਸੁਖਦੇਵ ਲੱਧੜ,ਆਸ਼ੂ ਨਈਅਰ, ਸ਼ੁੱਭਦੀਪ ਸ਼ੁਭ ਸਨ। ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਕਲਾਕਾਰਾਂ ਦੀ ਇਸ ਕੋਸ਼ਿਸ਼ ਲਈ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਅੱਜ ਬੱਚਿਆਂ ਨੂੰ ਇਨ੍ਹਾਂ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਦੀ ਖ਼ਾਸ ਲੋੜ ਹੈ ਅਤੇ ਟੀਮ ਇਹ ਕੰਮ ਬਾਖ਼ੂਬੀ ਨਿਭਾ ਰਹੀ ਹੈ। ਅਸਿਸਟੈਂਟ ਪ੍ਰੋਫੈਸਰ ਸਿਮਰਨ ਅਕਸ਼ ਨੇ ਕਿਹਾ ਕਿ ਨਸ਼ਿਆਂ ਵਰਗੀ ਭੈੜੀ ਲਾਹਨਤ ’ਤੇ ਵਾਰਵਾਰ ਗੱਲ ਕਰਨੀ ਬਣਦੀ ਹੈ ਤਾਂ ਜੋ ਬੱਚੇ ਸੁਚੇਤ ਰਹਿਣ। ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਅਤੇ ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਵੱਲੋਂ ਟੀਮ ਦਾ ਏਸ ਨਾਟਕ ਉਪਰੰਤ ਧੰਨਵਾਦ ਕੀਤਾ ਗਿਆ।