ਭਾਜਪਾ ਦੀ ਰੈਲੀ ਦੇ ਵਿਰੋਧ ਦਾ ਕੀਤਾ ਐਲਾਨ
ਮੋਗਾ ਦੇ ਕਿੰਗਡਮ ਹੋਟਲ ਵਿਖੇ ਕੌਮੀ ਇਨਸਾਫ਼
Publish Date: Thu, 12 Mar 2026 05:49 PM (IST)
Updated Date: Fri, 13 Mar 2026 04:07 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਕਿੰਗਡਮ ਹੋਟਲ ਵਿਖੇ ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਤ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਜਿਸ ਵਿਚ 14 ਮਾਰਚ ਨੂੰ ਕਿਲੀ ਚਾਹਲਾਂ ਮੋਗਾ ਵਿਖੇ ਬੀਜੇਪੀ ਦੀ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਸਬੰਧੀ ਵਿਚਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਇਹ ਮੰਗ ਉਠਾਈ ਗਈ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ’ਤੇ ਸਖ਼ਤ ਕਾਨੂੰਨ ਬਣਾਇਆ ਜਾਵੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਦਿੱਤੀ ਜਾਵੇ, ਬਿਜਲੀ ਸੋਧ, ਅਮਰੀਕਾ ਨਾਲ ਟ੍ਰੇਡ ਸਮਝੌਤਾ ਰੱਦ ਕਰਨ ਦੀ ਮੰਗ ਨੂੰ ਲੈਕੇ ਧਾਰਮਿਕ ਆਗੂ ਨਿਹੰਗ ਸਿੰਘ ਅਤੇ ਕਿਸਾਨ ਜਥੇਬੰਦੀਆਂ ਮਿਲਕੇ 14 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ’ਤੇ ਕਾਲੀਆਂ ਝੰਡੀਆਂ ਲੈਕੇ ਸ਼ਾਂਤਮਈ ਤਰੀਕੇ ਨਾਲ ਰੋਸ ਅਤੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਬਲਵਿੰਦਰ ਸਿੰਘ ਪਿਆਰੇ ਆਣਾ ਲੋਕ ਅਧਿਕਾਰ ਲਹਿਰ, ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ, ਕਸ਼ਮੀਰ ਸਿੰਘ ਭੇਖਾ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਕ੍ਰਾਂਤੀਕਾਰੀ ਜਥੇਬੰਦੀ, ਜਸਵਿੰਦਰ ਸਿੰਘ ਘੋਲੀਆ ਸਕੱਤਰ ਯੂਨਾਈਟਡ ਅਕਾਲੀ ਦਲ, ਨਿਰਭੈ ਸਿੰਘ ਢੁੱਡੀਕੇ, ਦਲਜੀਤ ਸਿੰਘ ਸਰਪੰਚ ਜਨਰਲ ਸਕੱਤਰ ਬੀਕੇਯੂ ਤੋਤੇਵਾਲ, ਸੁਖਦੀਪ ਸਿੰਘ ਬਲਾਕ ਆਗੂ, ਗੁਰਮੀਤ ਸਿੰਘ ਬਲਾਕ ਆਗੂ, ਜਗਸੀਰ ਸਿੰਘ ਝੰਡੇਆਣਾ, ਕੁਲਜੀਤ ਸਿੰਘ ਰੌਂਤਾ ਯੂਥ ਪ੍ਰਧਾਨ ਮੋਗਾ ਬੀਕੇਯੂ ਤੋਤੇਵਾਲ, ਚੰਦਨਦੀਪ ਸਿੰਘ ਰੌਂਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬੀਕੇਯੂ ਤੋਤੇਵਾਲ, ਬੋਹੜ ਸਿੰਘ ਦਾਨੇਵਾਲਾ ਇਕਾਈ ਪ੍ਰਧਾਨ ਤੋਤੇਵਾਲ, ਹਰਮਨਪ੍ਰੀਤ ਸਿੰਘ ਦਾਨੇਵਾਲ ਬਲਾਕ ਫਤਿਹਗੜ੍ਹ ਪੰਜਤੂਰ ਯੂਥ ਪ੍ਰਧਾਨ ਤੋਤੇਵਾਲ ਅਤੇ ਦਵਿੰਦਰ ਸਿੰਘ ਬਲਾਕ ਫਤਿਹਗੜ੍ਹ ਪੰਜਤੂਰ ਜਨਰਲ ਸਕੱਤਰ ਤੋਤੇਵਾਲ ਆਦਿ ਹਾਜ਼ਰ ਸਨ।