- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੋਮਣੀ ਅਕਾਲੀ ਦਲ ਯੂਨਾਈਟਡ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸ੍ਰੋਮਣੀ ਅਕਾਲੀ ਦਲ ਯੂਨਾਈਟਡ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪੰਥਕ ਮਸਲਿਆਂ ਅਤੇ ਭਵਿੱਖੀ ਰਣਨੀਤੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਯੂਨਾਈਟਡ ਦਾ ਮੁੱਖ ਟੀਚਾ 2026 ਵਿਚ ਸਾਰੀਆਂ ਪੰਥਕ ਧਿਰਾਂ, ਪੰਜਾਬ ਪੱਖੀ ਤਾਕਤਾਂ, ਕਿਸਾਨ ਜਥੇਬੰਦੀਆਂ ਅਤੇ ਦਲਿਤਾਂ ਦੀਆਂ ਪਾਰਟੀਆਂ ਨੂੰ ਇਕੱਠਾ ਕਰਕੇ 2027 ਵਿਚ ਇਕ ਮਜ਼ਬੂਤ ਪੰਥਕ ਸਰਕਾਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਸਿਆਸਤ ਦੀ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਸਿੱਖ ਕੌਮ ਦੇ ਭਵਿੱਖ ਦੀ ਹੈ। ਜਥੇਦਾਰ ਰਣਸੀਂਹ ਨੇ ਕਿਹਾ ਕਿ ਪਾਰਟੀ ਵੱਲੋਂ ਕੇਂਦਰ ਸਰਕਾਰ ’ਤੇ ਵੀ ਦਬਾਅ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 2026 ਦੌਰਾਨ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪਣੀ, ਪੰਜਾਬ ਦੇ ਹੈੱਡ ਵਰਕਸ, ਪੰਜਾਬ ਦੀ ਬਿਜਲੀ ’ਤੇ ਪੂਰਾ ਅਧਿਕਾਰ, ਬੰਦੀ ਸਿੰਘਾਂ ਦੀ ਰਿਹਾਈ, ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਣੀ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾਉਣਾ ਵਰਗੀਆਂ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਕ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ, ਕਿਉਂਕਿ 2011 ਤੋਂ ਬਾਅਦ ਚੋਣਾਂ ਨਾ ਹੋਣ ਕਾਰਨ ਸਮਾਂ ਲੰਘ ਚੁੱਕੇ ਮੈਂਬਰ ਅੱਜ ਵੀ ਅਹਿਮ ਫੈਸਲੇ ਕਰ ਰਹੇ ਹਨ, ਜੋ ਪੰਥਕ ਲੋਕਤੰਤਰ ਦੇ ਖ਼ਿਲਾਫ਼ ਹੈ। ਇਸ ਮੌਕੇ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਗੁਰਲਾਭ ਸਿੰਘ, ਭਾਈ ਭੁਪਿੰਦਰ ਸਿੰਘ, ਕਰਤਾਰ ਸਿੰਘ, ਰਮਨ ਗੁਲਾਟੀ, ਹਰਬੰਸ ਸਿੰਘ ਕੋਕਰੀ, ਹਰਦੀਪ ਸਿੰਘ ਸਿਵੀਆ, ਗੁਰਪ੍ਰੀਤ ਸਿੰਘ ਬੁੱਟਰ, ਕਰਮਜੀਤ ਸਿੰਘ ਧੂੜਕੋਟ, ਕੁਲਵੰਤ ਸਿੰਘ ਕੋਰੇਵਾਲਾ, ਸਾਧੂ ਸਿੰਘ ਕੋਰੇਵਾਲਾ, ਹਜੂਰਾ ਸਿੰਘ ਮੰਦਰ, ਬੋਹੜ ਸਿੰਘ ਖਿਆਲੀ, ਬਲਵੰਤ ਸਿੰਘ ਰਣੀਆ, ਬਿੰਦਰ ਰਾਊਕੇ, ਮਲਕੀਤ ਸਿੰਘ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਪ੍ਰਿਤਪਾਲ ਸਿੰਘ ਗਲੋਟੀ, ਬਲਵੰਤ ਸਿੰਘ ਕੈਲਾ, ਨਿਹੰਗ ਸਿੰਘ, ਨਾਇਬ ਸਿੰਘ, ਗੁਰਮੇਲ ਸਿੰਘ ਕਪੂਰੇ, ਦਿਲਬਾਗ ਸਿੰਘ ਕਪੂਰੇ, ਜਗਸੀਰ ਸਿੰਘ ਡਾਲਾ, ਜਗਜੀਤ ਸਿੰਘ ਡਾਲਾ, ਦੀਪ ਸਿੱਧੂ, ਗੁਰਦੇਵ ਸਿੰਘ ਘਾਰੂ, ਕੇਵਲ ਸਿੰਘ ਰੋਡੇ, ਜਸਵੀਰ ਸਿੰਘ ਜਨੇਰ, ਲਖਵੀਰ ਸਿੰਘ ਰੋਡੇ, ਸੁਖਚੈਨ ਸਿੰਘ ਬੁੱਲੇਵਾਲਾ, ਜਸਵਿੰਦਰ ਸਿੰਘ, ਰਸਪਾਲ ਸਿੰਘ ਪਟਵਾਰੀ, ਦਲੀਪ ਸਿੰਘ, ਹਰਜਿੰਦਰ ਸਿੰਘ ਡਾਲਾ, ਸੀਰਾ ਸੰਗਤਪੁਰਾ, ਜਗਤਾਰ ਸਿੰਘ, ਦਵਿੰਦਰ ਪਾਲ ਸਿੰਘ ਫੌਜੀ, ਮਾਸਟਰ ਬਲਦੇਵ ਸਿੰਘ, ਜਸਵਿੰਦਰ ਰੋਡੇ, ਪਵਨਪ੍ਰੀਤ ਸਿੰਘ ਕੋਕਰੀ ਕਲਾਂ, ਕੁਲਦੀਪ ਸਿੰਘ, ਹਰਜੀਤ ਸਿੰਘ, ਚਮਕੌਰ ਸਿੰਘ, ਜਰਨੈਲ ਸਿੰਘ ਧਰਮਕੋਟ, ਲਾਲ ਸਿੰਘ ਆਦਿ ਹਾਜ਼ਰ ਸਨ।