ਬਾਰ ਐਸੋਸੀਏਸ਼ਨ ਵੱਲੋਂ ਤਿੰਨ ਦਿਨਾਂ ਹੜਤਾਲ ਦਾ ਐਲਾਨ
ਵੀਰਵਾਰ ਤੋਂ ਪੰਜਾਬ ਭਰ ਦੇ ਸਮੂਹ ਵਕੀਲ ਤਿੰਨ
Publish Date: Thu, 05 Feb 2026 04:04 PM (IST)
Updated Date: Fri, 06 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਵੀਰਵਾਰ ਤੋਂ ਪੰਜਾਬ ਭਰ ਦੇ ਸਮੂਹ ਵਕੀਲ ਤਿੰਨ ਦਿਨਾਂ ਹੜਤਾਲ ਤੇ ਹਨ। ਇਸ ਸੰਬਧ ਵਿਚ ਸੰਦੀਪ ਅਰੋੜਾ ਪ੍ਰਧਾਨ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਵੱਲੋਂ ਦਿੱਤੀ ਗਈ ਰਾਜ ਪੱਧਰੀ ਕਾਲ ਦੇ ਅਨੁਸਾਰ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਨੇ 05 ਫ਼ਰਵਰੀ ਤੋਂ 07 ਫ਼ਰਵਰੀ ਤੱਕ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਇਹ ਸਾਂਝਾ ਸੰਘਰਸ਼ ਮਸਲਿਆਂ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ, ਜੋ ਕਿ ਵਕਾਲਤ ਪੇਸ਼ੇ ਦੀ ਖੁਦਮੁਖਤਿਆਰੀ, ਮਰਿਆਦਾ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਧੀਨ ਅਦਾਲਤਾਂ ਲਈ ਲਾਗੂ ਕੀਤੀਆਂ ਜਾ ਰਹੀਆਂ ਐਕਸ਼ਨ ਪਲਾਨਾਂ, ਲੀਗਲ ਏਡ ਡਿਫੈਂਸ ਕਾਊਂਸਲ ਸਿਸਟਮ, ਗ੍ਰਾਮੀਣ ਨਿਆਂਲਿਆਂ ਦੀ ਪ੍ਰਸਤਾਵਿਤ ਸਥਾਪਨਾ ਵਰਗੇ ਮਤੇ ਹਨ। ਪ੍ਰਧਾਨ ਸੰਦੀਪ ਅਰੋੜਾ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦਾ ਮਤ ਹੈ ਕਿ ਉਪਰੋਕਤ ਯੋਜਨਾਵਾਂ ਮੌਜੂਦਾ ਰੂਪ ਵਿਚ ਲਾਗੂ ਹੋਣ ਨਾਲ ਬਾਰ ਦੀ ਮਰਿਆਦਾ ਅਤੇ ਨਿਆਂ ਪ੍ਰਣਾਲੀ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਉਨ੍ਹਾਂ ਦੱਸਿਆ ਬਾਰ ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਪਰੋਕਤ ਮਸਲਿਆਂ ‘ਤੇ ਬਾਰ ਐਸੋਸੀਏਸ਼ਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਫੈਸਲੇ ਲਏ ਜਾਣ। ਇਸ ਸਮੇਂ ਦਲਜੀਤ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਕਾਂਗੜ, ਗੌਤਮ ਗੋਇਲ ਸਕੱਤਰ, ਹਰਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਹੇਅਰ, ਪਰਵਿੰਦਰ ਸਿੰਘ ਧਾਲੀਵਾਲ, ਚਮਨ ਲਾਲ ਗੋਇਲ, ਸੁਖਦੇਵ ਸਿੰਘ, ਰਾਮਪ੍ਰੀਤ ਬਾਵਾ, ਸਤਨਾਮ ਸਿੰਘ, ਬਲਜਿੰਦਰ ਬਾਂਸਲ, ਵਿਨੀਤ ਮਿੱਤਲ, ਸੰਭਵ ਜੈਨ, ਰਾਜਵਿੰਦਰ ਸਿੰਘ ਆਦਿ ਵਕੀਲ ਹਾਜਰ ਸਨ।