ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਦੀ ਕੀਤੀ ਨਿਖੇਧੀ
ਆਮ ਆਦਮੀ ਪਾਰਟੀ ਐੱਸੀ
Publish Date: Sun, 04 Jan 2026 04:02 PM (IST)
Updated Date: Mon, 05 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਆਮ ਆਦਮੀ ਪਾਰਟੀ ਐੱਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਡਾਲਾ ਨੇ ਕੇਂਦਰ ਸਰਕਾਰ ਦੇ ਨਵੇਂ ਲਾਗੂ ਕੀਤੇ ਗਏ ਵਿਕਾਸ ਭਾਰਤ ਰੋਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ 2025 ਵੀ ਬੀਅਰਾਮ ਜੀ ਦੀ ਨਿਖੇਧੀ ਕਰਦਿਆਂ ਇਸਨੂੰ ਗਰੀਬਾਂ ਦੇ ਹੱਕਾਂ ਤੇ ਵੱਡਾ ਡਾਕਾ ਦੱਸਿਆ। ਗੁਰਵਿੰਦਰ ਸਿੰਘ ਡਾਲਾ ਨੇ ਇਸ ਨੂੰ ਗਰੀਬ ਵਿਰੋਧੀ ਕਾਨੂੰਨ ਕਰਾਰ ਦਿੱਤਾ, ਜੋ ਪੇਂਡੂ ਅਰਥਵਿਵਸਥਾ ਨੂੰ ਤਬਾਹ ਕਰ ਦੇਵੇਗਾ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਮੂੰਹ ਰੋਟੀ ਖੋ ਲਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਕਾਲਾ ਕਾਨੂੰਨ ਲਿਆ ਕੇ ਪੇਂਡੂ ਭਾਰਤ ਨਾਲ ਧੋਖਾ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੀ ਇਹ ਲੱਖਾਂ ਗਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ ਤੇ ਸਿੱਧਾ ਹਮਲਾ ਹੈ, ਜੋ ਜਿਉਂਦੇ ਰਹਿਣ ਲਈ ਮਨਰੇਗਾ ਤੇ ਨਿਰਭਰ ਹਨ। ਇਹ ਨਵਾਂ ਐਕਟ ਖੇਤੀਬਾੜੀ ਦੇ ਸਿਖਰਲੇ ਮੌਸਮਾਂ ਦੌਰਾਨ ਕੰਮ ਤੋਂ ਵਾਂਝਾ ਰੱਖੇਗਾ, ਬਿਲਕੁੱਲ ਜਦੋਂ ਪਰਿਵਾਰਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਵਿਕਾਸ ਨਹੀਂ ਹੈ, ਇਹ ਪੇਂਡੂ ਗਰੀਬਾਂ ਦਾ ਵਿਨਾਸ਼ ਹੈ। ਗੁਰਵਿੰਦਰ ਸਿੰਘ ਡਾਲਾ ਨੇ ਕਿਹਾ ਆਮ ਆਦਮੀ ਪਾਰਟੀ ਇਸ ਲੜਾਈ ਨੂੰ ਦਿੱਲੀ ਦੀਆਂ ਸੜਕਾਂ ਤੇ ਲੈ ਕੇ ਜਾਵੇਗੀ।