ਕਿਸਾਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਦੇ ਫੂਕੇ ਪੁਤਲੇ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ
Publish Date: Tue, 27 Jan 2026 03:20 PM (IST)
Updated Date: Wed, 28 Jan 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ 26 ਜਨਵਰੀ ਗਣਤੰਤਰ ਦਿਵਸ ਕਾਲੇ ਦਿਨ ਵਜੋਂ ਮਨਾਇਆ ਗਿਆ ਕਿਉਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਤੇ ਸਿਆਸੀ ਕੈਦੀ ਨੂੰ ਅੱਜ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਗਿਆ। ਕਿਸਾਨ ਆਗੂ ਬੇਅੰਤ ਸਿੰਘ ਮੱਲੇਆਣਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਘੱਟ ਗਿਣਤੀਆਂ ਨਾਲ ਧੱਕਾ ਕਰਦੀ ਆਈ ਹੈ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਦੀ ਰਹੀ ਹੈ। ਇਸ ਦੀ ਮਿਸਾਲ 1984 ’ਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਰਿਹਾਅ ਕਰ ਦਿੱਤੇ ਗਏ ਹਨ ਪਰੰਤੂ ਘੱਟ ਗਿਣਤੀਆਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਰਿਹਾ ਹੈ। ਇਸ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ, ਮਾਛੀਕੇ, ਦੌਧਰ ਸ਼ਰਕੀ, ਖਾਈ ਤੇ ਲੋਪੋਂ ਵਿਚ ਰੋਸ ਪ੍ਰਦਰਸ਼ਨ ਕਰਕੇ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਬੰਦੀ ਸਿੰਘਾਂ ਤੇ ਸਿਆਸੀ ਕੈਦੀ ਨੂੰ ਰਿਹਾਅ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਰੋਸ ਵਜੋਂ ਲੋਕਾਂ ਵੱਲੋਂ ਆਪਣੇ ਘਰਾਂ ’ਤੇ ਕਾਲੇ ਝੰਡੇ ਵੀ ਲਹਿਰਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿਚ ਨਗਰ ਨਿਵਾਸੀਆਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਸਕੱਤਰ ਜਗਸੀਰ ਸਿੰਘ ਭਾਨੀ ਮਾਛੀਕੇ, ਬਲਾਕ ਪ੍ਰੈੱਸ ਸਕੱਤਰ ਨਛੱਤਰ ਸਿੰਘ ਬਾਵਾ ਦੌਧਰ ਸ਼ਰਕੀ, ਬਲਾਕ ਖਜ਼ਾਨਚੀ ਬਲਕਰਨ ਸਿੰਘ ਮੱਲੇਆਣਾ, ਬਲਾਕ ਸਲਾਹਕਾਰ ਛਿੰਦਰ ਸਿੰਘ ਮੱਲੇਆਣਾ, ਬਲਾਕ ਆਗੂ ਬਲਜਿੰਦਰ ਸਿੰਘ ਮਾਛੀਕੇ, ਨਿਰਮਲ ਸਿੰਘ ਮਾਛੀਕੇ, ਜਗਦੀਪ ਸਿੰਘ ਫੋਰਮੈਨ ਦੌਧਰ ਸ਼ਰਕੀ ਬਲਾਕ ਆਗੂ, ਬਲਦੇਵ ਸਿੰਘ ਲੋਪੋਂ, ਸਿੰਦਰ ਸਿੰਘ ਮੱਲੇਆਣਾ, ਕੁਲਦੀਪ ਸਿੰਘ ਮੱਲੇਆਣਾ, ਕਮਲਜੀਤ ਸਿੰਘ, ਜਗਦੇਵ ਸਿੰਘ ਭੰਗੂ, ਮਾਸਟਰ ਜਰਨੈਲ ਸਿੰਘ ਲੇਖਕ, ਗੁਰਮੀਤ ਸਿੰਘ, ਡਾ ਸੁਖਵਿੰਦਰ ਸਿੰਘ ਗੋਲਣ,ਗੁਰਮੀਤ ਸਿੰਘ, ਜਗਰਾਜ ਸਿੰਘ ਰਾਜ, ਜਸਵੰਤ ਸਿੰਘ, ਸੁਰਜੀਤ ਸਿੰਘ,ਬਹਾਦਰ ਸਿੰਘ, ਜਸਕਰਨ ਸਿੰਘ ਜੱਸੀ, ਮਹਾਂ ਸਿੰਘ, ਜਗਦੇਵ ਸਿੰਘ ਜੱਗਾ ਗੁਰਦੁਆਰਾ ਬਾਹਰਲਾ ਸਿੰਘ ਸਭਾ ਕਮੇਟੀ ਮੈਂਬਰ, ਦੇਵ ਸਿੰਘ, ਕਿਰਨਜੀਤ ਸਿੰਘ, ਬਲਵਿੰਦਰ ਸਿੰਘ, ਮਹਿੰਤ ਸਿੰਘ, ਬੁੱਧ ਸਿੰਘ, ਬੰਤਾ ਸਿੰਘ, ਬਿੱਲੂ ਸਿੰਘ, ਗੁਰਿੰਦਰ ਸਿੰਘ, ਸਤਿਨਾਮ ਸਿੰਘ, ਬਿੱਲੂ ਸਿੰਘ, ਗਿਆਨ ਸਿੰਘ ਸ਼ਾਮਲ ਹੋਏ।