76ਵੇਂ ਸਾਲਾਨਾ ਜੋੜ ਮੇਲੇ ਦਾ ਕਾਰਡ ਜਾਰੀ ਕੀਤਾ
76ਵਾਂ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ
Publish Date: Sat, 28 Mar 2026 04:08 PM (IST)
Updated Date: Sun, 29 Mar 2026 04:00 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ : 76ਵਾਂ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਭਗਤ ਬਾਬਾ ਡਿੰਪੀ ਸ਼ਾਹ ਕਾਦਰੀ ਵੱਲੋਂ 76ਵਾ ਸਲਾਨਾ ਜੋੜ ਮੇਲੇ ਦਾ ਕਾਰਡ ਜਾਰੀ ਕੀਤਾ ਗਿਆ। ਇਨ੍ਹਾਂ ਵੱਲੋਂ ਮੇਲੇ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 76ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਅਤੇ ਬੜੀ ਧੂਮਧਾਮ ਨਾਲ ਗਿਆਰਵੀਂ ਵਾਲੀ ਸਰਕਾਰ ਦਰਬਾਰ ਅਤੇ ਦਰਗਾਹ ਫੱਕਰ ਬਾਬਾ ਵਰਿਆਮ ਸ਼ਾਹ ਜੀ ਸਥਾਨ ਬਾਬਾ ਵਧਾਵਾ ਸਿੰਘ ਦਾ ਖੂਹ, ਪੱਤੀ ਮਹੱਬਤ ਕੀ ਵਾਰਡ ਨੰਬਰ 27 ਮੋਗਾ ਵਿਖੇ ਮਿਤੀ 31 ਮਾਰਚ ਅਤੇ 1 ਅਪ੍ਰੈਲ ਨੂੰ ਹੋ ਰਿਹਾ ਹੈ। ਇਸ ਮੇਲੇ ਦੇ ਮੌਕੇ ਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਮੁੱਖ ਮਹਿਮਾਨ ਹੋਣਗੇ। ਇਸ ਮੇਲੇ ਵਿਚ ਸਿੰਗਰ ਸ਼ੌਕਤ ਅਲੀ ਖਾਨ, ਮਨਪ੍ਰੀਤ ਸੀਨਾ, ਦੀਪ ਚੌਹਾਨ, ਸ਼ਹਿਨਾਜ਼ ਦੀਪ, ਮਾਨਵ ਹੀਰਾ, ਦਰਸ਼ਨ ਜੀਤ ਸ਼ਿਰਕਤ ਕਰਨਗੇ। ਇਸ ਸਮੇਂ ਕਾਰਡ ਅਤੇ ਸੱਦਾ ਪੱਤਰ ਜਾਰੀ ਕਰਦੇ ਹੋਏ ਬਾਬਾ ਫੱਕਰ ਬਾਬਾ ਡਿੰਪੀ ਸ਼ਾਹ, ਆਮ ਆਦਮੀ ਪਾਰਟੀ ਆਗੂ ਵਰਿੰਦਰ ਸਿੰਘ ਟੋਨੀ, ਵਜਿੰਦਰ ਵਿਪਨ ਅਜੇ ਸ਼ਰਮਾ, ਪੂਨਮ ਅਰੋੜਾ, ਰਿਤਿਕਾ ਅਰੋੜਾ, ਰਾਜਦੀਪ ਕੌਰ, ਨੀਤੂ ਅਰੋੜਾ, ਸੁਰਜੀਤ ਸਿੰਘ ਮਿੰਟੂ, ਸੰਜੂ ਅਤੇ ਸਮੂਹ ਸੰਗਤ ਮੌਜੂਦ ਸਨ।