ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ
Publish Date: Mon, 16 Feb 2026 03:47 PM (IST)
Updated Date: Tue, 17 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਸ੍ਰੀ ਰਾਧਾ ਵੱਲਭ ਮੰਦਰ ਮੋਗਾ ਦੇ ਵਿਚ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਪਰਬ ਮਨਾਇਆ ਗਿਆ। ਜੋ ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਦਸੀ ਨੂੰ ਮਨਾਇਆ ਜਾਂਦਾ ਹੈ । ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵ ਸਤੁਤੀ ਤੋਂ ਕੀਤੀ ਗਈ। ਭਗਵਾਨ ਸ਼ਿਵ ਦੇ ਚੇਤੰਨਿਆ ਰੂਪ ਦਾ ਜ਼ਿਕਰ ਕਰਦਿਆਂ ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਕਿਹਾ ਕਿ ਕਦੇ ਅਸੀਂ ਸੋਚਿਆ ਹੈ ਕਿ ਭਗਵਾਨ ਸ਼ਿਵ ਦਾ ਅਜਿਹਾ ਵਿਕਰਾਲ ਰੂਪ ਕਿਉਂ ਹੈ, ਉਨ੍ਹਾਂ ਨੇ ਅਜਿਹਾ ਸ਼ਿੰਗਾਰ ਕਿਉਂ ਕੀਤਾ, ਤਨ ਦੇ ਉੱਤੇ ਭਸਮ, ਗਲੇ ਦੇ ਵਿਚ ਸੱਪ ਤੇ ਮੁੰਡਮਾਲਾ, ਮੱਥੇ ਵਿਚ ਚੰਦਰਮਾ, ਜਟਾਧਾਰੀ ਦੀਆਂ ਜਟਾਵਾਂ ਦਾ ਮੁਕਟ, ਸੱਚ ਮੁੱਚ ਹੀ ਭੋਲੇ ਸ਼ੰਕਰ ਦਾ ਸ਼ਿੰਗਾਰ ਗਜ਼ਬ ਦਾ ਹੈ। ਸਾਧਵੀ ਨੇ ਕਿਹਾ ਇਹ ਵਿਚਿੱਤਰ ਰੂਪ ਉਨ੍ਹਾਂ ਨੇ ਵੈਸੇ ਨਹੀਂ ਧਾਰਨ ਕੀਤਾ ਸੀ ਸੱਚ ਤਾਂ ਇਹ ਹੈ ਕਿ ਉਨ੍ਹਾਂ ਦੇ ਸਵਰੂਪ ਦਾ ਇਕੋ ਇਕ ਪਹਿਲੂ ਮਹਾਨ ਸਿੱਖਿਆ ’ਤੇ ਸੰਦੇਸ਼ ਦਿੰਦਾ ਹੈ। ਉਨ੍ਹਾਂ ਦਾ ਹਰ ਵਸਤਰ ਅਤੇ ਅਲੰਕਾਰ ਇਕ ਇਸ਼ਾਰਾ ਹੈ ਕਿ ਅਸੀਂ ਚੇਤੰਨਿਆ ਸ਼ਿਵ ਨੂੰ ਜਾਣੀਏ। ਇਨ੍ਹਾਂ ਅੱਖਰਾਂ ਦੇ ਵਿਚੋਂ ਜੋ ਗੂੰਜ ਉੱਠਦੀ ਹੈ ਸਾਨੂੰ ਕਹਿੰਦੀ ਹੈ ਉੱਠੋ, ਜਾਗੋ ਚੇਤੰਨਿਆ ਸ਼ਿਵ ਨੂੰ ਦੇਖੋ ਕਿਉਂਕਿ ਇਹ ਰਸਤਾ ਇਕ ਬ੍ਰਹਮ ਨਿਸ਼ठ ਗੁਰੂ ਤੋਂ ਹੋਕੇ ਹੀ ਗੁਜ਼ਰਦਾ ਹੈ । ਸਾਧਵੀ ਨੇ ਕਿਹਾ ਕਿ ਇਸ ਲਈ ਤੋਂ ਭਗਵਾਨ ਸ਼ਿਵ ਨੇ ਗੁਰੂ ਗੀਤਾ ਦੇ ਵਿਚ ਕਿਹਾ ਕਿ ਸੰਸਾਰ ਦੇ ਵਿਚ ਗੁਰੂਆਂ ਦੀਆਂ ਮੁੱਖ ਸੱਤ ਸ਼੍ਰੇਣੀਆਂ ਹੁੰਦੀਆਂ ਨੇ । ਸੂਚਕ ਅਰਥਾਤ ਜਿਨ੍ਹਾਂ ਨੂੰ ਮਾਤਰ ਲੌਕਿਕ ਸ਼ਾਸਤਰਾਂ ਦਾ ਅਭਿਆਸ ਹੈ ਜੋ ਵਰਨ ਅਤੇ ਅੱਖਰਾਂ ਨੂੰ ਸਿੱਧ ਕਰ ਸਕਦੇ ਹਨ। ਭਗਵਾਨ ਸ਼ਿਵ ਕਹਿੰਦੇ ਨੇ ਜੋ ਪਰਮ ਗੁਰੂ ਹਨ, ਉਹ ਹੀ ਸਰਵਸ੍ਰੇਸ਼ਠ ਹੁੰਦੇ ਨੇ ,ਜਿਸ ਪ੍ਰਕਾਰ ਜਲ ਸਰੋਤਾਂ ਦੇ ਵਿਚੋਂ ਸਾਗਰ ਰਾਜਾ ਹੈ, ਇਸੇ ਪ੍ਰਕਾਰ ਸਾਰੇ ਗੁਰੂਆਂ ਤੋਂ ਪਰਮ ਗੁਰੂ ਸਵੈਮਪਰਮਾਤਮਾ ਹੁੰਦੇ ਨੇ । ਇਸ ਲਈ ਸ਼ਿਵ ਦੇ ਭਗਤੋ ਸੱਚ ਦੇ ਮਾਰਗ ਦਾ ਅਨੁਸ਼ਰਨ ਕਰੀਏ। ਇਸ ਲਈ ਜਰੂਰੀ ਹੈ ਕਿ ਅਸੀਂ ਮਹਾਦੇਵ ਦੀ ਪ੍ਰੇਰਣਾ ਅਤੇ ਉਨ੍ਹਾਂ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਪ੍ਰਾਪਤ ਕਰੀਏ। ਇਸ ਪ੍ਰੋਗਰਾਮ ਦੇ ਦੌਰਾਨ ਵਿਸ਼ੇਸ਼ ਤੌਰ ’ਤੇ ਸ੍ਰੀ ਰਾਧਾ ਵੱਲੋਂ ਮੰਦਰ ਦੇ ਪ੍ਰਧਾਨ ਸ੍ਰੀਮਤੀ ਰੀਟਾ ਸਾਹਨੀ, ਕਮੇਟੀ ਮੈਂਬਰ ਐੱਸਕੇ ਬਾਂਸਲ, ਹਰਬੰਸ ਜਿੰਦਲ ਅਤੇ ਰਜਿੰਦਰ ਕੋਹਲੀ ਮੌਜੂਦ ਰਹੇ।