ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ
ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ
Publish Date: Sun, 15 Mar 2026 05:53 PM (IST)
Updated Date: Mon, 16 Mar 2026 04:10 AM (IST)

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਚੇਤ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੰਤ ਆਸ਼ਰਮ ਤਖ਼ਤੂਪੁਰਾ ਸਾਹਿਬ ਅਤੇ ਸੰਤ ਆਸ਼ਰਮ ਜੰਗੀਆਣਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ’ਚ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂਂ ਵਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਗੁਰਬਾਣੀ ’ਚ ਆਏ ਚੇਤ ਮਹੀਨੇ ਨਾਲ ਸਬੰਧਤ ਸ਼ਬਦ ਦੀ ਕਥਾ ਕਰਦਿਆਂਂ ਕਿਹਾ ਕਿ ਅਰਜਨ ਦੇਵ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਅਨੰਦ ਦੀ ਪ੍ਰਾਪਤੀ ਦਾ ਰਸਤਾ ਦਰਸਾਉਂਦੇ ਹੋਏ ਚੇਤ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ ਕਿ ਜੇ ਸੰਸਾਰ ਦੇ ਮਾਲਕ ਵਾਹਿਗੁਰੂ ਦਾ ਅਰਧਾਨ ਕਰੀਏ ਤਾਂ ਜਗਿਆਸੂ ਨੂੰ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋ, ਬਾਬਾ ਨਿਰਮਲਦਾਸ ਜੰਗੀਆਣਾ, ਮਲਕੀਰ ਸਿੰਘ ਡੋਡ, ਡਾਕਟਰ ਮਨਜੀਤ ਸਿੰਘ ਇੰਗਲੈਂਡ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਸੈਕਟਰੀ ਬਲਵੀਰ ਸਿੰਘ ਭਨੌਹੜ, ਆਤਮਾ ਸਿੰਘ ਜੌਹਲ, ਮੰਦਰ ਸਿੰਘ ਭਦੌੜ, ਹਾਕਮ ਸਿੰਘ ਗਾਜੀ ਬੀੜ ਰਾਊਕੇ, ਬਿੱਕਰ ਸਿੰਘ ਰਾਊਕੇ ਕਲਾ, ਸਰਪੰਚ ਪਤਮਿੰਦਰ ਸਿੰਘ ਬੀੜ ਰਾਊਕੇ, ਕੇਵਲ ਸਿੰਘ ਭਦੌੜ, ਕੁਲਦੀਪ ਸਿੰਘ ਭਦੌੜ, ਜਸਵਿੰਦਰ ਸਿੰਘ ਜੱਸੀ ਧੂੜਕੋਟ, ਤੋਤਾ ਸਿੰਘ ਤਖਤੂਪੁਰਾ, ਤਾਰਾ ਸਿੰਘ ਨੰਗਲ, ਸੂਬੇਦਾਰ ਮੁਖਤਿਆਰ ਸਿੰਘ ਕੁੱਸਾ, ਗੁਰਜੀਤ ਸਿੰਘ ਬੀੜ ਰਾਊਕੇ, ਡਾਕਟਰ ਰਣਧੀਰ ਸਿੰਘ ਲੋਪੋ, ਅਜੀਤ ਸਿੰਘ ਰਸੂਲਪੁਰ, ਰਜਿੰਦਰ ਸਿੰਘ ਖਾਨਪੁਰ, ਜਗਜੀਤ ਸਿੰਘ ਲੁਹਾਰਾ, ਰਾਮ ਸਿੰਘ ਰਾਊਕੇ ਕਲਾਂ, ਸਰਬਜੀਤ ਸਿੰਘ ਕੁੱਸਾ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਬਿੱਲੂ ਖਹਿਰਾ ਤਖਤੂਪੁਰਾ, ਅਮਰ ਸਿੰਘ ਨੰਗਲ, ਜਗਜੀਤ ਸਿੰਘ ਜੇਈ., ਨਿਰਮਲ ਸਿੰਘ ਫਤਿਹਗੜ ਕੋਰੋਟਾਣਾ, ਜਗਜੀਤ ਸਿੰਘ ਜੱਗਾ ਲੋਪੋ, ਹਰਨਾਮ ਸਿੰਘ ਨਾਮਾ ਲੋਪੋ, ਹਰਵਿੰਦਰ ਸਿੰਘ ਲੋਪੋ, ਮਨਪ੍ਰੀਤ ਸਿੰਘ ਮੰਤਰੀ, ਮਨਦੀਪ ਸਿੰਘ ਮਨੀ ਸੰਘਾ ਕੋਰੇਵਾਲਾ, ਕੁਲਵੰਤ ਸਿੰਘ ਤਤਲਾ, ਕੁਲਦੀਪ ਸਿੰਘ ਸੋਨੂ ਖੋਟੇ, ਤਰਸੇਮ ਸਿੰਘ ਸੇਮਾ, ਥਾਣੇਦਾਰ ਲਾਭ ਸਿੰਘ ਕੁਲਾਰ, ਕਵੀਸ਼ਰ ਮਨਜੀਤ ਸਿੰਘ ਲਾਡੀ, ਮਿਸਤਰੀ ਮੰਗਲ ਸਿੰਘ ਧੂੜਕੋਟ, ਕਰਨੈਲ ਸਿੰਘ ਧੂੜਕੋਟ, ਭੋਲਾ ਸਿੰਘ ਧੂੜਕੋਟ ਆਦਿ ਹਾਜ਼ਰ ਸਨ।