ਨੇਚਰ ਪਾਰਕ ’ਚ ਬਣੇ ਫੁਹਾਰੇ ਦਾ ਕੀਤਾ ਉਦਘਾਟਨ
ਡਾ. ਸਮਸ਼ੇਰ ਸਿੰਘ ਮੱਟਾ ਜੌਹਲ ਵੱਲੋਂ
Publish Date: Sat, 11 Apr 2026 04:00 PM (IST)
Updated Date: Sun, 12 Apr 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਡਾ. ਸਮਸ਼ੇਰ ਸਿੰਘ ਮੱਟਾ ਜੌਹਲ ਵੱਲੋਂ ਮੋਗਾ ਦੇ ਨੇਚਰ ਪਾਰਕ ਦੀ ਦੇਖ ਭਾਲ ਅਤੇ ਸਜਾਉਣ ਸੰਵਾਰਨ ਦੇ ਇਕ ਹੋਰ ਕਦਮ ਸਦਕਾ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਸਾਬਕਾ ਕੌਂਸਲਰ ਮੱਟਾ ਜੌਹਲ ਨੇ ਹਿੰਮਤ ਕਰਕੇ ਫੁਹਾਰੇ ਦਾ ਨਿਰਮਾਣ ਕਰਵਾਇਆ ਤਾਂ ਕਿ ਨੇਚਰ ਪਾਰਕ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਅਤੇ ਸੈਰ ਕਰਨ ਆਏ ਲੋਕਾਂ ਦੀ ਸਿਹਤ ਚੰਗੀ ਬਣੀ ਰਹੇ। ਅੱਜ ਪਾਣੀ ਵਾਲੇ ਫੁਹਾਰੇ ਦਾ ਉਦਘਾਟਨ ਕਰਨ ਦੇ ਲਈ ਵਿਸ਼ੇਸ ਸਮਾਗਮ ਕਰਵਾਇਆ ਗਿਆ। ਬੀਬੀਐੱਸ ਸੰਸਥਾਵਾਂ ਦੇ ਚੇਅਰਮੈਨ ਸੰਜੀਵ ਸੈਣੀ ਅਤੇ ਚੇਅਰਮੈਨ ਪ੍ਰਵੀਨ ਗਰਗ ਨੇ ਰਿਮੋਟ ਕੰਟਰੋਲ ਦਾ ਬਟਨ ਦਬਾ ਕੇ ਫੁਹਾਰੇ ਦਾ ਉਦਘਾਟਨ ਕੀਤਾ। ਇਸ ਮੌਕੇ ਸੰਜੀਵ ਸੈਣੀ ਨੇ 31000 ਰੁਪਏ ਅਤੇ ਪ੍ਰਵੀਨ ਗਰਗ ਨੇ 21000 ਰੁਪਏ ਦੀ ਰਾਸ਼ੀ ਨੇਚਰ ਪਾਰਕ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ। ਚੇਅਰਮੈਨ ਸੰਜੀਵ ਸੈਣੀ ਨੇ ਡਾ. ਜੌਹਲ ਦੀ ਤਾਰੀਫ਼ ਕਰਦਿਆਂ ਆਖਿਆ ਕਿ ਜੌਹਲ ਸਮਾਜ ਸੇਵੀਆਂ ਲਈ ਪ੍ਰੇਰਨਾ ਸ੍ਰੋਤ ਬਣੇ ਹੋਏ ਹਨ। ਅੱਜ ਦੇ ਸਮਾਗਮ ਵਿਚ ਡਾ. ਹਰਤੇਜ ਸਿੰਘ ਬਰਾੜ, ਮਾਸਟਰ ਓਮ ਪ੍ਰਕਾਸ਼, ਪਵਿੱਤਰ ਸਿੰਘ ਅੰਤਾ , ਸਾਬਕਾ ਕੌਂਸਲਰ ਦੀਪਕ ਸੰਧੂ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਗੁੱਡ ਰਣੀਆਂ, ਦੀਪਿੰਦਰ ਚਾਵਲਾ, ਜੈਵਲ ਆਸਟ੍ਰੇਲੀਆ, ਮਹਿੰਦਰ ਮੋਹਨੀ, ਮਾਸਟਰ ਰਘਬੀਰ ਸਿੰਘ ਗੋਲਡੀ, ਸ਼ੇਰ ਸਿੰਘ ਦੇਵਗਨ ਆਦਿ ਹਾਜ਼ਰ ਸਨ।