ਸ਼ਹੀਦੀ ਪਾਰਕ ’ਚ ਫਾਲਗੁਨ ਉਤਸਵ ਮਨਾਇਆ
ਸ਼ਹੀਦੀ ਪਾਰਕ ਵਿਖੇ ਜੈ ਸ਼੍ਰੀ
Publish Date: Sun, 01 Mar 2026 04:37 PM (IST)
Updated Date: Mon, 02 Mar 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸ਼ਹੀਦੀ ਪਾਰਕ ਵਿਖੇ ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਵੱਲੋਂ ਆਯੋਜਿਤ ਦੋ ਦਿਨਾਂ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਦੇ ਪਹਿਲੇ ਦਿਨ, ਪੰਡਿਤ ਹਰੀਓਮ ਸ਼ਰਮਾ ਦੀ ਅਗਵਾਈ ਹੇਠ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਦੇ ਪੰਡਿਤ ਹਰੀਓਮ ਸ਼ਰਮਾ, ਗਾਇਕ ਧਰਮਿੰਦਰ ਸ਼ਰਮਾ, ਸੁਨੀਲ ਕੁਮਾਰ ਸ਼ਰਮਾ, ਰਜਿੰਦਰ ਮਿੱਡਾ, ਅਨਮੋਲ ਸ਼ਰਮਾ, ਕਰਨ ਸ਼ਰਮਾ, ਸ਼ਸ਼ੀਕਾਂਤ ਗੋਇਲ, ਬਲਜੀਤ ਬੱਗੀ, ਅਵਿਨਾਸ਼ ਕੁਮਾਰ, ਅਨਮੋਲ ਸ਼ਰਮਾ, ਰਘੁਵੀਰ ਸ਼ਰਮਾ, ਪ੍ਰਿੰਸ ਅਰੋੜਾ, ਸੰਨੀ, ਵੀਰਭਾਨ ਸ਼ਰਮਾ, ਮਨੋਜ ਕੁਮਾਰ, ਕਰਨ ਕੁਮਾਰ ਆਦਿ ਪਰਿਵਾਰਾਂ ਦੇ ਨਾਲ ਸ਼ਿਆਮ ਦੀ ਪੂਜਾ ਅਰਚਨਾ ਕੀਤੀ | ਬਾਬੇ ਦਾ ਸੀਸ ਪੂਜਨ, ਗਣਪਤੀ ਪੂਜਾ, ਨਿਸ਼ਾਨ ਪੂਜਾ, ਕਲਸ਼ ਪੂਜਾ ਰਸਮੀ ਢੰਗ ਨਾਲ ਕੀਤੀ ਗਈ ਅਤੇ ਸ਼ਿਆਮ ਬਾਬਾ ਦੇ ਪ੍ਰਕਾਸ਼ ਵਿਚ ਮੱਥਾ ਟੇਕ ਕੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਰਾਕੇਸ਼ ਕਾਲਾ ਬਜਾਜ, ਸੁਸ਼ੀਲ ਮਿੱਡਾ, ਸੌਰਭ ਗੋਇਲ, ਅਚਾਰੀਆ ਪੰਡਿਤ ਨੰਦ ਲਾਲ, ਧੀਰਜ ਸ਼ਰਮਾ ਆਦਿ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਿਆਮ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਿਆਮ ਭਗਤਾਂ ਨੇ ਸ਼ਿਆਮ ਬਾਬਾ ਕੀ ਜੈ, ਲੱਖ ਦਾਤਾਰ ਕੀ ਜੈ ਦੇ ਨਾਅਰੇ ਲਾਏ। ਇਸ ਸੰਕੀਰਤਨ ਦੌਰਾਨ ਸ਼ਿਆਮ ਬਾਬਾ ਦਾ ਦਰਬਾਰ ਅਤੇ ਸਜਾਵਟ ਖਿੱਚ ਦਾ ਕੇਂਦਰ ਰਹੀ। ਇਸ ਦੌਰਾਨ ਸ਼ਿਆਮ ਪਰਿਵਾਰ ਦੇ ਭਜਨ ਗਾਇਕ ਅਨਮੋਲ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੇ ਭਜਨਾਂ ਦਾ ਗਾਇਨ ਕਰਕੇ ਸ਼ਿਆਮ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ਜੈਸ਼੍ਰੀ ਦੇ ਮੁਖੀ ਸ਼ਿਆਮ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਸੁਨਾਮ ਰਾਜਿੰਦਰ ਸ਼ਰਮਾ ਨੇ ਸ਼ਿਰਕਤ ਕੀਤੀ। ਸ਼ਿਆਮ ਬਾਬਾ ਦੇ ਫੱਗਣ ਤਿਉਹਾਰ ’ਤੇ ਸ਼ਿਆਮ ਭਗਤ। ਇਸ ਦੌਰਾਨ ਆਰਤੀ ਕਰਨ ਉਪਰੰਤ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ।