ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫਦ ਨੇ ਸੌਂਪਿਆ ਮੰਗ ਪੱਤਰ
ਸਿਹਤ ਵਿਭਾਗ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮੋਗਾ
Publish Date: Fri, 09 Jan 2026 05:13 PM (IST)
Updated Date: Sat, 10 Jan 2026 04:03 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸਿਹਤ ਵਿਭਾਗ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫਦ ਅੱਜ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਡਾ. ਨਿਸ਼ਾ ਬਾਂਸਲ ਐਸਐਮਓ ਸੀਐਚਸੀ ਨੂੰ ਮਿਲਣ ਲਈ ਢੁੱਡੀਕੇ ਵਿਖ਼ੇ ਪੁੱਜਾ। ਐਸਐਮਓ ਮੈਡਮ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨਾਲ ਫ਼ੋਨ ਰਾਹੀਂ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਭਰੋਸਾ ਦੁਆਇਆ ਕਿ ਦੁਆਈਆ ਕਿ ਪੈਨਸ਼ਨਰਾਂ ਦੇ ਲੀਵ ਇੰਕੈਸ਼ਮੈਂਟ ਨਾਲ ਸਬੰਧਤ ਸਾਰੇ ਮਸਲੇ ਜਲਦੀ ਨਿਪਟਾਉਣਗੇ। ਇਸ ਮੌਕੇ ਮੰਗਾਂ ਨਾਲ ਸਬੰਧਤ ਮੰਗ ਪੱਤਰ ਸੀਐਚਸੀ ਢੁੱਡੀਕੇ ਦੇ ਦਫ਼ਤਰੀ ਅਮਲੇ ਨੂੰ ਦਿੱਤਾ ਗਿਆ। ਮੀਟਿੰਗ ਵਿਚ ਮਨਜੀਤ ਸਿੰਘ ਜਨਰਲ ਸਕੱਤਰ, ਰਾਜ ਕੁਮਾਰ ਕਾਲੜਾ ਮੀਤ ਪ੍ਰਧਾਨ, ਜੁਗਰਾਜ ਸਿੰਘ ਪ੍ਰੈਸ ਸਕੱਤਰ, ਜੋਗਿੰਦਰਪਾਲ ਅਤੇ ਮਲਕੀਤ ਸਿੰਘ ਆਦਿ ਸ਼ਾਮਿਲ ਹੋਏ।