ਆਰਕੇਐੱਸ ਬਾਲ ਵਾਟਿਕਾ ਦਾ ਕੀਤਾ ਉਦਘਾਟਨ
ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ
Publish Date: Mon, 05 Jan 2026 04:52 PM (IST)
Updated Date: Tue, 06 Jan 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ ਸੂਦ ਦੁਆਰਾ ਸਥਾਪਿਤ ਆਰਕੇਐੱਸ ਬਾਲ ਵਾਟਿਕਾ ਮਹਿਮੇ ਵਾਲਾ ਰੋਡ ਮੋਗਾ ਉਦਘਾਟਨ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਜਿਸ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਰਮਨ ਸੂਦ, ਉਪ -ਪ੍ਰਧਾਨ ਜਤਿੰਦਰ ਸੂਦ, ਡਾ.ਅਨੂਪ ਸੂਦ, ਰਮਣੀਕ ਸੂਦ, ਵਿਪਨ ਸੂਦ, ਡਾ. ਸੰਜੀਵ ਸੂਦ, ਪ੍ਰਿੰਸੀਪਲ ਰਜਨੀ ਅਰੋੜਾ ਅਤੇ ਸ਼ਹਿਰ ਦੇ ਮੈਂਬਰ ਮੌਜੂਦ ਸਨ। ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸੰਸਥਾ ਦੀ ਸਫ਼ਲਤਾ ਲਈ ਹਵਨ ਕਰਵਾਇਆ ਗਿਆ ਅਤੇ ਹਵਨ ਉਪਰੰਤ ਪ੍ਰਸ਼ਾਦ ਵੰਡਿਆ ਗਿਆ। ਇਸ ਦੌਰਾਨ ਰਾਧਿਕਾ ਸੂਦ ਦੁਆਰਾ ਸੰਸਥਾ ਦੀ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਤੇ ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਦੀ ਪ੍ਰਿੰਸੀਪਲ ਰਜਨੀ ਅਰੋੜਾ ਨੇ ਕਿਹਾ ਕਿ ਇਹ ਸਾਡੇ ਲਈ ਗਰਵ ਅਤੇ ਉਤਸਾਹ ਦਾ ਪਲ ਹੈ ਕਿ ਅਸੀਂ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜੋ ਕਿ ਪ੍ਰਬੰਧਕ ਕਮੇਟੀ ਦੇ ਦ੍ਰਿੜ ਨਿਸ਼ਚੇ, ਮਿਹਨਤ ਅਤੇ ਉੱਚਤਮ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਆਪਣੇ ਨੰਨੇ ਬੱਚਿਆਂ ਲਈ ਸਫਲਤਾ ਦੇ ਨਵੇਂ ਦਰਵਾਜੇ ਖੋਲਣ ਜਾ ਰਹੇ ਹਾਂ, ਜਿਸ ਵਿਚ ਉਹ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਬਿਹਤਰ ਤਰੀਕੇ ਨਾਲ ਸਿੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੱਖਿਆ ਦੀ ਇਹ ਸੰਸਥਾ ਉੱਚਤਾ, ਵਿਲੱਖਣਤਾ ਅਤੇ ਸੰਪੂਰਨ ਵਿਕਾਸ ਲਈ ਵਚਨਬੱਧ ਹੈ।