ਪੰਜਾਬ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਅਮਨ-ਅਮਾਨ ਨਾਲ ਸ਼ੁਰੂ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਮਾਤ
Publish Date: Tue, 17 Feb 2026 04:14 PM (IST)
Updated Date: Wed, 18 Feb 2026 04:01 AM (IST)

ਜ਼ਿਲ੍ਹਾ ਸਿੱਖਿਆ ਅਫਸਰ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਸ਼ੁਭ ਇਛਾਵਾਂ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਮਾਤ ਅੱਠਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਜਮਾਤ ਅੱਠਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਣ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਗਾ ਗੁਰਦਿਆਲ ਸਿੰਘ ਮਠਾੜੂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਚੜਿੱਕ, ਸਰਕਾਰੀ ਹਾਈ ਸਕੂਲ ਘੋਲੀਆ ਕਲਾਂ, ਕੇਂਦਰ ਡਰੋਲੀ ਭਾਈ ਵਿਖੇ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਆਏ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿਚ ਵਧੀਆ ਅੰਕ ਪ੍ਰਾਪਤ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬਿਨ੍ਹਾਂ ਕਿਸੇ ਡਰ ਭੈ ਦੇ ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਇਮਤਿਹਾਨ ਦੇਣ ਪਰਮਾਤਮਾ ਤੁਹਾਡੀ ਮਿਹਨਤ ਨੂੰ ਜਰੂਰ ਸਫਲ ਕਰੇਗਾ। ਇਸ ਮੌਕੇ ਉਨ੍ਹਾਂ ਨੇ ਡਰੋਲੀ ਭਾਈ ਦੇ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ, ਮਾਤਾ ਦਮੋਦਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ, ਸਰਕਾਰੀ ਹਾਈ ਸਕੂਲ ਘੱਲ ਕਲਾਂ, ਸ੍ਰੀ ਗੁਰੂ ਹਰਿਰਾਏ ਸੀਨੀਅਰ ਸੈਕੰਡਰੀ ਸਕੂਲ ਡਗਰੂ ਵਿਖੇ ਦੌਰਾ ਕੀਤਾ ਅਤੇ ਇਮਤਿਹਾਨ ਵਿਚ ਲੱਗੇ ਸਮੂਹ ਸਟਾਫ ਦੀ ਸੈਂਟਰ ਡਿਊਟੀ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਨਾਲ ਲੈਕਚਰਾਰ ਸੰਜੀਵ ਗਰੋਵਰ, ਲੈਕਚਰਾਰ ਵਿਕਾਸ ਚੋਪੜਾ ਪ੍ਰਿੰਸੀਪਲ ਜਸਪ੍ਰੀਤ ਕੌਰ ਇੰਚਾਰਜ ਪ੍ਰਿੰਸੀਪਲ ਰਜਨੀ ਬਾਲਾ, ਸੈਂਟਰ ਸੁਪਰਡੈਂਟ ਮੋਨਿਕਾ, ਸੁਪਰਡੈਂਟ ਸੁਰਿੰਦਰ ਸਿੰਘ, ਸੁਪਰਡੈਂਟ ਗੁਰਿੰਦਰ ਸਿੰਘ, ਫਿਜਿਕਸ ਲੈਕਚਰਾਰ ਡਾ ਦੀਪਕ ਸ਼ਰਮਾ, ਦੀਪਕ ਮਿੱਤਲ, ਮਨਪ੍ਰੀਤ ਕੌਰ ਹਾਜ਼ਰ ਸਨ।