ਮੋਗਾ 'ਚ ਤਣਾਅ ! ਬੰਦੀ ਸਿੰਘਾਂ ਦੀ ਰਿਹਾਈ ਲਈ ਟੋਲ ਫਰੀ ਕਰਨ ਪਹੁੰਚੇ ਕਿਸਾਨ ਆਗੂ ਗ੍ਰਿਫ਼ਤਾਰ, ਪੁਲਿਸ ਨੇ ਥਾਣੇ 'ਚ ਕੀਤਾ ਬੰਦ
ਮੋਗਾ ਫਿਰੋਜ਼ਪੁਰ ਰੋਡ ਤੇ ਖੁਖਰਾਣਾ ਨਜ਼ਦੀਕ ਬਣੇ ਟੋਲ ਪਲਾਜ਼ਾ ਤੇ ਉਸ ਸਮੇਂ ਮਹੌਲ ਤਣਾਅ ਪੂਰਨ ਹੋ ਗਿਆ ਜਦੋਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਾਅਰੇਬਾਜ਼ੀ ਦੌਰਾਨ ਗ੍ਰਿਫਤਾਰ ਕਰ ਲਿਆ।
Publish Date: Mon, 12 Jan 2026 01:08 PM (IST)
Updated Date: Mon, 12 Jan 2026 01:12 PM (IST)
ਮਨਪ੍ਰੀਤ ਮੱਲੇਆਣਾ/ਵਕੀਲ ਮਹਿਰੋਂ, ਮੋਗਾ : ਮੋਗਾ ਫਿਰੋਜ਼ਪੁਰ ਰੋਡ ਤੇ ਖੁਖਰਾਣਾ ਨਜ਼ਦੀਕ ਬਣੇ ਟੋਲ ਪਲਾਜ਼ਾ ਤੇ ਉਸ ਸਮੇਂ ਮਹੌਲ ਤਣਾਅ ਪੂਰਨ ਹੋ ਗਿਆ ਜਦੋਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਾਅਰੇਬਾਜ਼ੀ ਦੌਰਾਨ ਗ੍ਰਿਫਤਾਰ ਕਰ ਲਿਆ।
ਇਹ ਜਥੇਬੰਦੀਆਂ ਬੰਦੀ ਟੋਲ ਪਲਾਜ਼ਾ ਨੂੰ ਫਰੀ ਕਰਨ ਦੇ ਰੌਂਅ ਵਿੱਚ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਇਕੱਤਰ ਹੋਣ ਸਮੇਂ ਹੀ ਗ੍ਰਿਫਤਾਰ ਕਰ ਲਿਆ ਅਤੇ ਘੱਲ ਕਲਾਂ ਪੁਲਿਸ ਥਾਣੇ ਅੰਦਰ ਬੰਦ ਕਰ ਦਿੱਤਾ। ਰੋਹ ਆਏ ਕਿਸਾਨ ਯੂਨੀਅਨ ਦੇ ਆਗੂ ਉੱਥੇ ਹੀ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।