ਮੋਗਾ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ
ਮੋਗਾ ਜ਼ਿਲ੍ਹੇ ਦੇ ਸਾਰੇ ਕਾਂਗਰਸੀ
Publish Date: Sat, 07 Feb 2026 04:33 PM (IST)
Updated Date: Sun, 08 Feb 2026 04:02 AM (IST)

ਸੁਰਿੰਦਰ ਰਾਉ ਦਲਵੀ ਨੇ ਕੀਤਾ ਕਾਂਗਰਸ ਕਮੇਟੀ ਦਫ਼ਤਰ ਮੋਗਾ ਦਾ ਉਦਘਾਟਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੇ ਸਾਰੇ ਕਾਂਗਰਸੀ ਸਾਥੀ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਕੰਮ ਕਰਨ ਅਤੇ ਮੋਗਾ ਜ਼ਿਲ੍ਹੇ ਦੀਆਂ ਚਾਰੇ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਈਆਂ ਜਾਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਿ ਇੰਚਾਰਜ ਸੁਰਿੰਦਰ ਰਾਉ ਦਲਵੀ ਨੇ ਕੀਤਾ। ਉਹ ਸ਼ਨੀਵਾਰ ਨੂੰ ਮੋਗਾ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਮੋਗਾ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਕਾਂਗਰਸ ਕਮੇਟੀ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਜਿੱਥੇ ਪਾਰਟੀ ਦੇ ਪੰਜਾਬ ਪ੍ਰਦੇਸ਼ ਸਹਿ ਇੰਚਾਰਜ ਸੁਰਿੰਦਰ ਰਾਉ ਦਲਵੀ ਸੁਵਾਗਤ ਕੀਤਾ, ਉੱਥੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੁਖਜੀਤ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਮਾਲਵਿਕਾ ਸੂਦ ਮੋਗਾ, ਭੁਪਿੰਦਰ ਸਿੰਘ ਸਾਹੋਕੇ, ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ, ਭੋਲਾ ਸਿੰਘ ਸਮਾਧ ਭਾਈ, ਵਿਨੋਦ ਬਾਸਲ ਸਾਬਕਾ ਚੇਅਰਮੈਨ, ਇੰਦਰਜੀਤ ਸਿੰਘ ਸਾਬਕਾ ਚੇਅਰਮੈਨ, ਕਰਨਲ ਬਾਬੂ ਸਿੰਘ ਸਾਬਕਾ ਪ੍ਰਧਾਨ, ਉਪਿੰਦਰ ਸਿੰਘ ਚੇਅਰਮੈਨ, ਐਡਵੋਕੇਟ ਰਵੀ ਗਰੇਵਾਲ, ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖ਼ਤੁਪੁਰਾ ਸਾਬਕਾ ਚੇਅਰਮੈਨ, ਸਵਰਨ ਸਿੰਘ ਆਦੀਵਾਲ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਲਾਲੀ ਬੁੱਟਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਿੱਕੀ ਹੁੰਦਲ, ਜਸਪਾਲ ਸਿੰਘ ਡਰੋਲੀ, ਸਿਵਾਜ ਸਿੰਘ ਕੋਟ ਈਸੇ ਖਾਂ, ਗੁਰਵੀਰ ਸਿੰਘ ਗੋਗਾ , ਗੁਰਦੀਸ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਜੌਲੀ ਗਰਗ , ਪਰਮਿੰਦਰ ਸਿੰਘ ਡਿੰਪਲ, ਸਾਹਿਲ ਅਰੋੜਾ ਵਿਜੇ ਖੁਰਾਨਾ, ਅਮਰਜੀਤ ਅੰਬੀ, ਲਖਵੀਰ ਦੁੱਨੇਕੇ, ਰਵਿੰਦਰ ਬਜਾਜ , ਸੁਰਿੰਦਰ ਬਾਵਾ, ਕਾਲਾ ਧੱਲੇਕੇ , ਜਸਵੀਰ ਸਿੰਘ ਬਰਾੜ ਮੇਜਰ ਸਿੰਘ ਦੀਨਾ , ਜਸਵੰਤ ਸਿੰਘ ਪੱਪੀ, ਹਿੰਦਰੀ ਬਰਾੜ, ਪ੍ਰਦੀਪ ਅਰੋੜਾ, ਰੁਪਿੰਦਰ ਸਿੰਘ, ਜਰਨੈਲ ਸਿੰਘ, ਰੂਪ ਲਾਲ ਮਿੱਤਲ, ਜਗਦੀਪ ਸਿੰਘ ਮੱਦੋਕੇ ਸਾਰੇ ਬਲਾਕ ਪ੍ਰਧਾਨ, ਪ੍ਰਧਾਨ ਯੂਥ ਕਾਂਗਰਸ ਸੋਹਣ ਸਿੰਘ ਖੇਲਾ, ਪ੍ਰਧਾਨ ਮਹਿਲਾ ਕਾਗਰਸ ਗੁਰਦੇਵ ਕੌਰ, ਚੇਅਰਮੈਨ ਐੱਸ ਸੈੱਲ ਰਾਜੂ ਸਹੋਤਾ, ਚੇਅਰਮੈਨ ਬੀਸੀ ਸੈੱਲ ਵਿਕਰਮ ਪੱਤੋ, ਇੰਟਕ ਪ੍ਰਧਾਨ ਰਾਜਾ ਘਾਲੀ, ਚੈਅਰਮੈਨ ਮੀਡੀਆ ਸੈੱਲ ਹਨੀ ਸੋਢੀ, ਦਵਿੰਦਰਪਾਲਸਿੰਘ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਗੁਰਵਿੰਦਰ ਦੌਲਤਪੁਰਾ ਸਾਬਕਾ ਚੇਅਰਮੈਨ, ਗੁਰਚਰਨ ਸਿੰਘ ਚੀਦਾ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।