ਕੈਨੇਡਾ ਤੋਂ ਮੇਅਰ ਬਣ ਕੇ ਆਏ ਸਨੀ ਸਮਰਾ ਦਾ ਸਵਾਗਤ
ਹਲਕੇ ਦੇ ਨਾਮਵਰ ਸਮਰਾ ਪਰਿਵਾਰ ਦੇ ਫਰਜ਼ੰਦ
Publish Date: Thu, 19 Mar 2026 04:11 PM (IST)
Updated Date: Fri, 20 Mar 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਹਲਕੇ ਦੇ ਨਾਮਵਰ ਸਮਰਾ ਪਰਿਵਾਰ ਦੇ ਫਰਜ਼ੰਦ ਸਨੀ ਸਮਰਾ ਜੋ ਕਿ ਕੈਨੇਡਾ ਦੇ ਕੈਲਗਰੀ ਦੀ ਰੌਕੀ ਵਿਊ ਕਾਊਂਟੀ ਦੇ ਮੇਅਰ ਬਣੇ ਹਨ, ਆਪਣੇ ਵਤਨ ਵਾਪਸੀ ਦੌਰਾਨ ਅੱਜ ਪਹਿਲੀ ਵਾਰ ਪਿੰਡ ਲੋਹਗੜ੍ਹ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਉਨ੍ਹਾਂ ਦੇ ਭਰਾ ਇਕਬਾਲ ਸਿੰਘ ਸਮਰਾ ਯੂਐੱਸਏ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਮੌਜੂਦ ਸੀ। ਸਮੂਹ ਸਮਰਾ ਪਰਿਵਾਰ ਵੱਲੋਂ ਸਨੀ ਸਮਰਾ ਨੂੰ ਮੇਅਰ ਬਣ ਕੇ ਪੰਜਾਬ ਆਉਣ ’ਤੇ ਵਧਾਈਆਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਨੀ ਸਮਰਾ ਇਸ ਤੋਂ ਪਹਿਲਾਂ ਕੈਲਗਰੀ ਵਿਚ ਡਿਪਟੀ ਮੇਅਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਮੇਅਰ ਬਣ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ ਇੰਦਰਪ੍ਰੀਤ ਸਿੰਘ ਬੰਟੀ ਨੇ ਸਟੇਜ ਦੀ ਕਾਰਵਾਈ ਚਲਾਈ ਅਤੇ ਕਿਹਾ ਕਿ ਸਮਰਾ ਪਰਿਵਾਰ ਨੂੰ ਧਰਮਕੋਟ ਹਲਕੇ ਵਿਚ ਲੋਹਗੜ੍ਹ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਇਸ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਸਨੀ ਸਮਰਾ ਉਨ੍ਹਾਂ ਦੇ ਭਤੀਜੇ ਹਨ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਸੰਬੋਧਨ ਵਿਚ ਕਿਹਾ ਕਿ ਸਨੀ ਸਮਰਾ ਨੇ ਮੇਅਰ ਬਣ ਕੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਉਨ੍ਹਾਂ ਸਮਾਗਮ ਵਿਚ ਪਹੁੰਚੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਇਕੱਤਰ ਹੋਏ। ਇਸ ਮੌਕੇ ਸਨੀ ਸਮਰਾ ਲੋਹਗੜ੍ਹ ਦੇ ਨਾਲ ਉਨ੍ਹਾਂ ਦੇ ਪਿਤਾ ਰਣਦੀਪ ਸਿੰਘ ਸਮਰਾ ਸਪੁੱਤਰ ਸਵ. ਰਤਨ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ, ਇਕਬਾਲ ਸਿੰਘ ਸਮਰਾ, ਰਣਜੀਤ ਸਿੰਘ ਸਮਰਾ, ਸੋਹਣਾ ਖੇਲਾ ਜਲਾਲਾਬਾਦ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਮੋਗਾ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਸੁਧੀਰ ਕੁਮਾਰ ਗੋਇਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਚੇਅਰਮੈਨ ਬਲਤੇਜ ਸਿੰਘ ਗਿੱਲ, ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਮਨਪ੍ਰੀਤ ਸਿੰਘ ਨੀਟਾ, ਪਰਮਜੀਤ ਕੌਰ ਕਪੂਰੇ, ਸੰਦੀਪ ਸਿੰਘ ਸੰਧੂ, ਸੰਜੀਵ ਕੋਛੜ, ਸਾਬਕਾ ਸਰਪੰਚ ਸਰਬਪ੍ਰੀਤ ਸਿੰਘ ਚਾਂਬ, ਅਵਤਾਰ ਸਿੰਘ ਪੀਏ, ਰਾਜਵਿੰਦਰ ਸਿੰਘ ਕੜਾਹੇ ਵਾਲਾ, ਗੁਰਪਿੰਦਰ ਸਿੰਘ ਚਾਹਲ, ਧੀਰਜ ਕੁਮਾਰ ਗਰੋਵਰ, ਨਿਰਮਲ ਸਿੰਘ ਸਿੱਧੂ, ਜਸ ਕੰਗ ਰਾਊਵਾਲਾ, ਲੱਕੀ ਸ਼ਰਮਾ, ਗੁਰਚਰਨ ਸਿੰਘ ਠੂਠਗੜ੍ਹ, ਗੁਰਮੇਜ ਸਿੰਘ ਠੂਠਗੜ੍ਹ, ਸਾਬਕਾ ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਜਤਿੰਦਰ ਖੁਲਰ, ਬੰਟੀ ਕਾਠਪਾਲ ਤੋਂ ਇਲਾਵਾ ਇਲਾਕੇ ਭਰ ਤੋਂ ਮੋਹਤਬਰ ਸੱਜਣ ਹਾਜ਼ਰ ਸਨ।