ਸੁਖਮੰਦਰ ਸਿੰਘ ਬਣੇ ਪੈਨਸ਼ਨਰਜ਼ ਐਸੋ. ਮੋਗਾ ਦੇ ਜ਼ਿਲ੍ਹਾ ਪ੍ਰਧਾਨ
ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ
Publish Date: Mon, 16 Mar 2026 04:10 PM (IST)
Updated Date: Tue, 17 Mar 2026 04:04 AM (IST)

ਸਰਬਜੀਤ ਦੌਧਰ ਜ਼ਿਲ੍ਹਾ ਸਕੱਤਰ ਤੇ ਗਿਆਨ ਸਿੰਘ ਪ੍ਰੈੱਸ ਸਕੱਤਰ ਨਿਯੁਕਤ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਦਾ ਚੋਣ ਇਜਲਾਸ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਦੇਖ ਰੇਖ ਵਿਚ ਹੋਇਆ। ਜਿਸ ਵਿਚ ਬਾਘਾਪੁਰਾਣਾ, ਨਿਹਾਲਸਿੰਘ ਵਾਲਾ, ਧਰਮਕੋਟ , ਮੋਗਾ 1 ਅਤੇ 2 ਸਬ ਡਵੀਜ਼ਨਾਂ ਦੇ ਪ੍ਰਧਾਨ ਸਕੱਤਰ ਅਤੇ ਡੈਲੀਗੇਟ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਅਤੇ ਜ਼ਿਲ੍ਹਾ ਬਾਡੀ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਪਾਇਆ। ਮੀਟਿੰਗ ਦੇ ਸ਼ੁਰੂ ਵਿਚ ਸਰਬਜੀਤ ਦੌਧਰ ਨੇ ਪਿਛਲੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਮੁੱਚੇ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪ੍ਰੇਮ ਕੁਮਾਰ ਵਿੱਤ ਸਕੱਤਰ ਨੇ ਤਿੰਨ ਸਾਲ ਦੇ ਹਿਸਾਬ ਕਿਤਾਬ ਦ ਬਿਓਰਾ ਪੇਸ਼ ਕੀਤਾ। ਪੁਰਾਣੀ ਜ਼ਿਲ੍ਹਾ ਕਮੇਟੀ ਨੂੰ ਭੰਗ ਕਰਨ ਉਪਰੰਤ ਜ਼ਿਲ੍ਹਾ ਮੋਗਾ ਦੀ ਟੀਮ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਦੀ ਚੋਣ ਕੀਤੀ ਗਈ। ਜ਼ਿਲ੍ਹਾ ਵਿਤ ਸਕੱਤਰ ਪ੍ਰੇਮ ਕੁਮਾਰ, ਸਹਾਇਕ ਵਿੱਤ ਸਕੱਤਰ ਓਮਾਂਕਾਂਤ ਸ਼ਾਸਤਰੀ, ਜ਼ਿਲ੍ਹਾ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀਪੀਆਰਓ, ਸਹਾਇਕ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਗਿੱਲ, ਆਰਗੇਨਾਈਜ਼ਰ ਸਕੱਤਰ ਸੁਖਚੈਨ ਸਿੰਘ ਹੀਰਾ, ਕਾਨੂੰਨੀ ਸਲਾਹਕਾਰ ਸੁਰਿੰਦਰ ਰਾਮ ਕੁੱਸਾ ਨੂੰ ਬਣਾਇਆ ਗਿਆ। ਸੁਖਦੇਵ ਸਿੰਘ ਮੋਗਾ, ਚਮਕੌਰ ਸਿੰਘ ਸਰਾਂ ਬਚਿੱਤਰ ਸਿੰਘ ਕੋਟਲਾ, ਗੁਰਮੇਲ ਸਿੰਘ ਖੋਟੇ, ਜਗਜੀਤ ਸਿੰਘ ਮੋਗਾ, ਦਰਸ਼ਨ ਸਿੰਘ ਮੱਲ੍ਹੀ ਸੀਨੀਅਰ ਪ੍ਰਧਾਨ ਚੁਣੇ ਗਏ। ਜਸਪਾਲ ਸਿੰਘ ਕੰਡਾ, ਗੁਰਦੀਪ ਸਿੰਘ ਦੌਧਰ, ਸ਼ਮਸ਼ੇਰ ਸਿੱਧ ਮੋਗਾ, ਬਲਬੀਰ ਸਿੰਘ ਮੋਗਾ, ਕੇਹਰ ਸਿੰਘ ਕਿਸ਼ਨਪੁਰਾ ਅਤੇ ਨਾਇਬ ਸਿੰਘ ਮੋਗਾ ਮੀਤ ਪ੍ਰਧਾਨ ਚੁਣੇ ਗਏ 1 ਜ਼ਿਲ੍ਹਾ ਕਾਰਜਕਾਰੀ ਦੇ ਮੈਂਬਰ ਸਬਡਵੀਜ਼ਨ ਪ੍ਰਧਾਨ ਸਕੱਤਰ ਮੋਗਾ 1 ਦੇ ਪ੍ਰੇਮ ਕੁਮਾਰ ਮੋਗਾ ਪ੍ਰਧਾਨ ਜਗਜੀਤ ਸਿੰਘ ਰਖਰਾ ਸਕੱਤਰ, ਮੋਗਾ 2 ਦੇ ਤੇਜਾ ਸਿੰਘ ਘੱਲ ਕਲਾਂ ਪ੍ਰਧਾਨ ਭੁਪਿੰਦਰ ਸਿੰਘ ਜੋਗੇਵਾਲਾ ਸਕੱਤਰ , ਬਾਘਾਪੁਰਾਣਾ ਦੇ ਪ੍ਰਧਾਨ ਗੁਰਜੰਟ ਸਿੰਘ ਸੰਘਾ, ਸਕੱਤਰ ਅਮਰਜੀਤ ਸਿੰਘ ਮਾਣੂੰਕੇ, ਸਬ ਡਵੀਜ਼ਨ ਨਿਹਾਲ ਸਿੰਘ ਦੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਸਕੱਤਰ ਰੂਪ ਸਿੰਘ ਦੀਨਾ, ਧਰਮਕੋਟ ਸਬ ਡਵੀਜਨ ਤੋਂ ਮੇਵਾ ਸਿੰਘ ਪ੍ਰਧਾਨ, ਸਕੱਤਰ ਮਨਜੀਤ ਸਿੰਘ ਦੇ ਨਾਲ ਬਖਸ਼ੀਸ਼ ਸਿੰਘ ਨੱਥੋਕੇ , ਗੁਰਮੇਲ ਸਿੰਘ ਦੌਧਰ, ਅਮਰ ਸਿੰਘ ਰਣੀਆਂ ਬਲੌਰ ਸਿੰਘ ਮੋਗਾ, ਜੋਰਾਵਰ ਸਿੰਘ ਬੱਧਨੀਕਲਾਂ, ਗੁਰਦੀਪ ਸਿੰਘ ਧਰਮਕੋਟ, ਸੁਖਮੰਦਰ ਸਿੰਘ ਗੱਜਣਵਾਲਾ ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਅੱਜ ਦੇ ਚੋਣ ਇਜਲਾਸ ਵਿਚ ਪ੍ਰੋ. ਮਲਕੀਤ ਸਿੰਘ ਖੋਟੇ, ਬਲਦੇਵ ਸਿੰਘ ਰੋਡੇ, ਇੰਦਰਜੀਤ ਸਿੰਘ ਮੋਗਾ, ਅੰਮ੍ਰਿਤ ਲਾਲ ਮੋਗਾ, ਸੁਰਿੰਦਰ ਸਿੰਘ ਸਾਬਕਾ ਅਧਿਆਪਕ ਆਗੂ, ਰਘਬੀਰ ਸਿੰਘ ਲੰਗੇਆਣਾ ਸਮੇਤ ਬਹੁਤ ਸਾਰੇ ਸਰਗਰਮ ਆਗੂ ਸ਼ਾਮਲ ਹੋਏ।