ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਨੇ ਸੀਪੀਆਰ ਟ੍ਰੇਨਿੰਗ ਕੈਂਪ ਲਾਇਆ
ਸਮਾਜਸੇਵਾ ਅਤੇ ਮਨੁੱਖੀ ਜੀਵਨ ਦੀ
Publish Date: Sun, 18 Jan 2026 05:23 PM (IST)
Updated Date: Mon, 19 Jan 2026 04:08 AM (IST)

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਮਾਜਸੇਵਾ ਅਤੇ ਮਨੁੱਖੀ ਜੀਵਨ ਦੀ ਰੱਖਿਆ ਨੂੰ ਸਮਰਪਿਤ ਇਕ ਮਹੱਤਵਪੂਰਨ ਉਪਰਾਲੇ ਤਹਿਤ ਸੁਦੇਸ਼ ਭੰਡਾਰੀ ਚੈਰੀਟੇਬਲ ਟਰਸਟ ਮੋਗਾ ਵੱਲੋਂ ਅੱਜ ਸਥਾਨਕ ਮਾਘੀ ਪੈਲੇਸ ਵਿਖੇ ਸਵਰਗੀ ਸ੍ਰੀ ਸੁਦੇਸ਼ ਭੰਡਾਰੀ ਦੀ ਪਾਵਨ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਸੀਪੀਆਰ ਕਾਰਡੀਓ ਪਲਮੋਨਰੀ ਰੀਸਸਿਟੇਸ਼ਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮਾਨਵਤਾਵਾਦੀ ਕੈਂਪ ਦਾ ਉਦਘਾਟਨ ਪੰਜਾਬ ਦੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਵਿੱਤਰ ਜੋਤੀ ਜਲਾ ਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ, ਕਮਿਸ਼ਨਰ ਨਗਰ ਨਿਗਮ ਜਸਪਿੰਦਰ ਸਿੰਘ, ਐਸਐਸਪੀ ਮੋਗਾ ਅਜੇ ਗਾਂਧੀ ਸਮੇਤ ਹੋਰ ਅਧਿਕਾਰੀਆਂ ਵੱਲੋਂ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਂਪ ਦੇ ਮੁੱਖ ਆਯੋਜਕ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਇਕ ਅਹਿਮ ਜੀਵਨ-ਰੱਖਿਅਕ ਵਿਧੀ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਐਮਰਜੈਂਸੀ ਹਾਲਤ ਵਿਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਟਰੱਸਟ ਸਮਾਜ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸਿਖਲਾਈ ਕੈਂਪ ਵੱਖ-ਵੱਖ ਸ਼ਹਿਰਾਂ ਵਿਚ ਲਗਾਏ ਜਾਣਗੇ। ਇਸ ਮੌਕੇ ਆਯੋਜਕ ਮੰਡਲ ਮੋਗਾ ਦੀ ਟੀਮ ਦੇ ਮੈਂਬਰਾਂ ਅਮਨ ਸ਼ਰਮਾ, ਬਿੰਦੂ ਸੂਦ, ਨਵੀਨ ਸਿੰਗਲਾ, ਡਾ. ਸੀਮਾਂਤ ਗਰਗ, ਐਸ.ਕੇ. ਬਾਂਸਲ ਅਤੇ ਰਾਜੀਵ ਗੁਲਾਟੀ ਨੇ ਸੀ.ਪੀ.ਆਰ. ਵਿਧੀ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰੀਕੇ ਰਾਹੀਂ ਅਚਾਨਕ ਦਿਲ ਦੀ ਧੜਕਣ ਰੁਕਣ ਦੀ ਸਥਿਤੀ ਵਿਚ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਕੈਂਪ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦੇ ਇਸ ਸਰਾਹਣਯੋਗ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਦਿਲ ਦੇ ਦੌਰੇ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਹਰ ਨਾਗਰਿਕ ਨੂੰ ਸੀਪੀਆਰ ਦੀ ਬੁਨਿਆਦੀ ਸਿਖਲਾਈ ਲੈਣੀ ਚਾਹੀਦੀ ਹੈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਹਾਜ਼ਰ ਲੋਕਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸੀਪੀਆਰ ਦੇਣ ਦੀ ਪੂਰੀ ਪ੍ਰਕਿਰਿਆ ਦਿਖਾਈ ਗਈ ਜਿਸ ਨਾਲ ਸਿਖਿਆਰਥੀਆਂ ਨੇ ਵੱਡੀ ਰੁਚੀ ਨਾਲ ਸਿਖਲਾਈ ਹਾਸਲ ਕੀਤੀ। ਟਰਸਟ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਗਿਆਨ ਨੂੰ ਹੋਰਨਾਂ ਤੱਕ ਵੀ ਪਹੁੰਚਾਉਣ। ਅੰਤ ਵਿਚ ਤਰੁਣ ਭੰਡਾਰੀ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਸੁਦੇਸ਼ ਭੰਡਾਰੀ ਚੈਰੀਟੇਬਲ ਟਰਸਟ ਅਗਲੇ ਸਮੇਂ ਵਿਚ ਵੀ ਸਮਾਜ ਭਲਾਈ ਦੇ ਅਜਿਹੇ ਕਾਰਜ ਨਿਰੰਤਰ ਜਾਰੀ ਰੱਖੇਗਾ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮਾਜ ਸੇਵੀਆਂ ਵਿਚ ਪ੍ਰਸਿੱਧ ਗਾਇਕ ਇੰਦਰਜੀਤ ਸਿੰਘ ਨਿੱਕੂ, ਸੰਜੀਵ ਕੁਮਾਰ ਸੈਣੀ, ਸੁਮੀਤ ਪੁਜਾਣਾ, ਮਨਜੀਤ ਕਾਂਸਲ, ਵਿਕਾਸ ਬਾਂਸਲ, ਗੁਰਸੇਵਕ ਸਿੰਘ ਸੰਨਿਆਸੀ, ਹਰਸ਼ ਕੁਮਾਰ ਗੋਇਲ, ਐਡਵੋਕੇਟ ਨਵੀਨ ਗੋਇਲ, ਅੰਜੂ ਸਿੰਗਲਾ, ਅਨੂ ਗੁਲਾਟੀ, ਵਨੀਤਾ ਬਾਂਸਲ, ਲਵਲੀ ਸਿੰਗਲਾ, ਰਾਜਕਮਲ ਕਪੂਰ, ਬਲਦੇਵ ਬਿੱਲਾ, ਸੁਬੋਧ ਜਿੰਦਲ, ਸੋਨੂ ਅਰੋੜਾ, ਨਾਨਕ ਚੋਪੜਾ, ਰਿਸ਼ੂ ਅੱਗਰਵਾਲ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਸਿੱਖਿਆਰਥੀ ਮੌਜੂਦ ਰਹੇ।