ਵਿਦਿਆਰਥੀਆਂ ਨੂੰ ਰੰਗਾਂ ਦੀ ਪਛਾਣ ਕਰਵਾਈ
ਹੋਲੀ ਹਾਰਟ ਸਕੂਲਪੁਲਿਸ ’ਚ ਭਰਤੀ ਦਾ ਝਾਂਸਾ ਦੇ ਕੇ 50 ਹਜ਼ਾਰ ਠੱਗੇ
Publish Date: Mon, 02 Feb 2026 04:03 PM (IST)
Updated Date: Tue, 03 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਹੋਲੀ ਹਾਰਟ ਸਕੂਲ ਵਿਖੇ ਚੇਅਰਮੈਨ ਸੁਭਾਸ਼ ਪਲਤਾ ਅਤੇ ਪ੍ਰਿੰਸੀਪਲ ਮੈਡਮ ਸ਼ਿਵਾਨੀ ਅਰੋੜਾ ਵੱਲੋਂ ਕਿੰਡਰਗਾਰਟਨ ਸੈਸ਼ਨ ਦੇ ਵਿਦਿਆਰਥੀਆਂ ਨੂੰ ਰੰਗਾਂ ਦੀ ਪਹਿਚਾਣ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਵੱਖਵੱਖ ਤਰ੍ਹਾਂ ਦੇ ਰੰਗਾਂ ਦੀਆਂ ਵਸਤੂਆਂ ਅਤੇ ਫ਼ਲਾਂ ਦੇ ਚਾਰਟ ਦਿਖਾ ਕੇ ਅਤੇ ਉਨ੍ਹਾਂ ਦੇ ਨਾਮ ਦੱਸ ਕੇ ਰੰਗਾਂ ਦੀ ਪਹਿਚਾਣ ਸਿਖਾਈ ਗਈ। ਇਸ ਮੌਕੇ ਪ੍ਰਿੰਸੀਪਲ ਮੈਡਮ ਸ਼ਿਵਾਨੀ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਸਮੇਂਸਮੇਂ ’ਤੇ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੇ ਬੌਧਿਕ ਵਿਕਾਸ ਵਿਚ ਵਾਧਾ ਹੋ ਸਕੇ ।