ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ ਬਾਰੇ ਦਿੱਤੀ ਜਾਣਕਾਰੀ
ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ
Publish Date: Fri, 13 Mar 2026 03:49 PM (IST)
Updated Date: Sat, 14 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਰਮਕੋਟ : ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ’ਚ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਨੂੰ ਉਤਸ਼ਾਹਿਤ ਕਰਨ ਲਈ ‘ਸੋਸ਼ਲ ਮੀਡੀਆ ਦੇ ਫਾਇਦੇ ਅਤੇ ਨੁਕਸਾਨ’ ਵਿਸ਼ੇ ’ਤੇ ਵਾਦ ਵਿਵਾਦ ਚਰਚਾ ਕਰਵਾਈ ਗਈ। ਇਸ ਮੁਕਾਬਲੇ ’ਚ ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਜਾਣਕਾਰੀ ਪ੍ਰਾਪਤ ਕਰਨ, ਸੰਚਾਰ ਵਧਾਉਣ ਅਤੇ ਸਮਾਜਿਕ ਜਾਗਰੂਕਤਾ ਫ਼ੈਲਾਉਣ ਲਈ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਦੂਜੇ ਪਾਸੇ ਕੁੱਝ ਵਿਦਿਆਰਥੀਆਂ ਨੇ ਇਸਦੇ ਨੁਕਸਾਨਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਸੋਸ਼ਲ ਮੀਡੀਆ ਦੀ ਅਤਿ ਵਰਤੋਂ ਨਾਲ ਸਮਾਂ ਬਰਬਾਦੀ, ਗਲਤ ਜਾਣਕਾਰੀ ਅਤੇ ਨੌਜਵਾਨਾਂ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਚਰਚਾ ਵਿਚ ਨਵਜੋਤ ਕੌਰ, ਬੱਬਲਪ੍ਰੀਤ ਕੌਰ, ਗੁਰਵਿੰਦਰ ਸਿੰਘ, ਅਮਨਿੰਦਰ ਸਿੰਘ, ਰੀਤਿਕਾ ਸ਼ਰਮਾ, ਅਰਸ਼ਦੀਪ ਕੌਰ ਅਤੇ ਕੰਨਣਜੀਤ ਕੌਰ ਨੇ ਸੋਸ਼ਲ ਮੀਡਿਆ ਦੇ ਲਾਭ ਕੀ ਹਨ, ਇਸੇ ਵਿਸ਼ੇ ਉੱਪਰ ਬਹੁਤ ਜ਼ੋਰਦਾਰ ਚਰਚਾ ਕੀਤੀ। ਇਸ ਚਰਚਾ ਦੀ ਦੂਜੀ ਟੀਮ ਜਿਸ ਵਿਚ ਖੁਸ਼ਦੀਪ ਕੌਰ, ਕੋਮਲਪ੍ਰੀਤ ਕੌਰ, ਪ੍ਰਭਸੀਰਤ ਕੌਰ, ਸੰਦੀਪ ਕੌਰ, ਮਨਜੋਤ ਸਿੰਘ, ਰਾਜਦੀਪ ਕੌਰ ਅਤੇ ਯਸ਼ਮੀਤ ਸਿੰਘ ਨੇ ਸੋਸ਼ਲ ਮੀਡਿਆ ਦੇ ਕੀ ਨੁਕਸਾਨ ਹਨ। ਇਸ ਵਿਸ਼ੇ ਉੱਪਰ ਚਰਚਾ ਕੀਤੀ। ਕਾਲਜ ਦੇ ਡੀਨ ਨਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਢੰਗ ਨਾਲ ਅਤੇ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਇਸ ਚਰਚਾ ਦੌਰਾਨ ਕਾਲਜ ਦਾ ਸਟਾਫ਼ ਜਿਸ ਵਿਚ ਐਸਿਸਟੈਂਟ ਪ੍ਰੋਫ਼ੈਸਰ ਅਰਵਿੰਦਰ ਸਿੰਘ, ਮਨਪ੍ਰੀਤ ਕੌਰ, ਤਨਵੀਰ ਕੌਰ ਅਤੇ ਅਨੁਰਾਗ ਕੌਰ ਆਦਿ ਹਾਜ਼ਰ ਸਨ। ਅੰਤ ਵਿਚ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।