ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਾਨਫਰੰਸਾਂ ’ਚ ਕੀਤਾ ਸਨਮਾਨਿਤ
ਆਈਐੱਸਐੱਫ ਕਾਲਜ ਆਫ਼ ਫਾਰਮੇਸੀ
Publish Date: Mon, 30 Mar 2026 03:42 PM (IST)
Updated Date: Tue, 31 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਚ ਪੰਜਵੇਂ ਸਮੈਸਟਰ ਦੀ ਫਾਰਮਡੀ ਦੀ ਵਿਦਿਆਰਥਣ ਜਸ਼ਨ ਜਿੰਦਲ ਨੇ ਅਮੇਠੀ ਯੂਨੀਵਰਸਿਟੀ ਮੋਹਾਲੀ ਦੁਆਰਾ ਕਰਵਾਏ ਇਕ ਈ-ਪੋਸਟਰ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਵੇਂ ਸਮੈਸਟਰ ਦੀ ਫਾਰਮਡੀ ਦੀ ਵਿਦਿਆਰਥਣ ਇਸ਼ਰੀਤ ਨਾਜ਼ੀਜ਼ ਨੂੰ ਕੈਂਸਰ ਵਿਚ ਪ੍ਰਤੀਕੂਲ ਡਰੱਗ ਪ੍ਰਤੀਕਿਰਿਆਵਾਂ ਦੀ ਨਿਗਰਾਨੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਡ੍ਰਾਈਵਨ ਫਾਰਮਾਕੋਵਿਜੀਲੈਂਸ ਵਿਸ਼ੇ ’ਤੇ ਇਕ ਪੋਸਟਰ ਪੇਸ਼ ਕਰਨ ਲਈ ਵੈਦਿਕ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਸਾਗਰ ਮੱਧ ਪ੍ਰਦੇਸ਼ ਵਿਚ ਦੂਜਾ ਸਥਾਨ ਪ੍ਰਾਪਤ ਹੋਇਆ। ਦੋਵੇਂ ਵਿਦਿਆਰਥੀ ਡਾ. ਮੁਹੰਮਦ ਹਨੀਫ਼ ਦੀ ਨਿਗਰਾਨੀ ਹੇਠ ਆਪਣੇ ਪ੍ਰੋਜੈਕਟ ਕੰਮ ਨੂੰ ਅੱਗੇ ਵਧਾ ਰਹੇ ਹਨ। ਫਾਰਮੇਸੀ ਦੇ ਮੁਖੀ ਡਾ. ਸੌਰਭ ਕੋਸੇ ਨੇ ਵਿਦਿਆਰਥੀਆਂ ਦੇ ਸਨਾਮਨ ਸਬੰਧੀ ਜਾਣਕਾਰੀ ਦਿੱਤੀ।