ਸੁਪਰੀਮ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਇਲਾਕੇ ਦੀ ਮੋਹਰੀ ਵਿੱਦਿਅਕ
Publish Date: Fri, 17 Apr 2026 04:08 PM (IST)
Updated Date: Sat, 18 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸੀਬੀਐੱਸਈ ਬੋਰਡ ਦੁਆਰਾ ਜਾਰੀ ਕੀਤਾ ਦਸਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿਚ ਗੁਰਜਾਪ ਕੌਰ ਨੇ 96.8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਕਮਲਪ੍ਰੀਤ ਕੌਰ ਨੇ 94.8 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਨਮਨਪ੍ਰੀਤ ਕੌਰ ਤੇ ਗੁਰਦੀਪ ਸਿੰਘ ਨੇ 94.6 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਕਰ ਦਸਵੀਂ ਕਲਾਸ ਦੀ ਵਿਸ਼ਿਆਂ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ਵਿਚ 100 ਵਿਚੋਂ 100 ਅੰਕ 12 ਵਿਦਿਆਰਥੀਆਂ ਦੁਆਰਾ ਲਏ ਗਏ। ਅੰਗਰੇਜ਼ੀ ਵਿਸ਼ੇ ਵਿਚ 90 ਫ਼ੀਸਦੀ ਤੋਂ ਵੱਧ 18 ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਵਿਚ 11 ਵਿਦਿਆਰਥੀਆਂ, ਆਈਟੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਵਿਚ 14 ਵਿਦਿਆਰਥੀਆਂ ਨੇ ਅਤੇ ਹਿੰਦੀ ਵਿਸ਼ੇ ਵਿਚ 14 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ। ਸਕੂਲ ਦੇ ਇਸ ਸਲਾਨਾ ਨਤੀਜੇ ਤੇ ਸਕੂਲ ਪ੍ਰਧਾਨ ਚਰਨ ਸਿੰਘ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੱਖ ਲੱਖ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਕੁੰਜੂਮੋਲ ਜੋਏ ਅਤੇ ਵਾਈਸ ਪ੍ਰਿੰਸੀਪਲ ਜਸਮੇਲ ਸਿੰਘ ਨੇ ਸਮੂਹ ਵਿਦਿਆਰਥੀਆਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਸਕੂਲ ਇਸੇ ਤਰ੍ਹਾਂ ਸ਼ਾਨਦਾਰ ਨਤੀਜਿਆਂ ਅਤੇ ਵੱਖ-ਵੱਖ ਗਤੀਵਿਧੀਆਂ ਲਈ ਵਚਨਬੱਧ ਰਹੇਗਾ।