ਫਾਰਮੇਸੀ ਦੀਆਂ ਵਿਦਿਆਰਥੀਆਂ ਨੇ ਬਣਾਏ ਹਰਬਲ ਸਾਬਣ
ਵਿੱਦਿਅਕ ਸੰਸਥਾ ਆਈਐੱਸਐੱਫਹਰਬਲ ਸਾਬਣ ਬਾਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਡਾ. ਜੀਡੀ ਗੁਪਤਾ।
Publish Date: Fri, 30 Jan 2026 04:01 PM (IST)
Updated Date: Sat, 31 Jan 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਅਮਿਤ ਸ਼ਰਮਾ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਦੀ ਇਕ ਟੀਮ ਐੱਮਐੱਸਐੱਮਈ ਦੇ ਇਨੋਵੇਸ਼ਨ ਐਂਡ ਬਿਜ਼ਨੈਸ ਇਨਕਿਊਬੇਸ਼ਨ ਸੈੱਲ ਦੇ ਅਧੀਨ ਸੰਤਰੇ ਦੇ ਛਿਲਕੇ, ਨੀਮ, ਹਲਦੀ ਵੇਟੀਵਰ, ਮੁਲਤਾਨੀ ਮਿੱਟੀ, ਹੇਵੇਕਸ, ਐਲੋਵੇਰਾ ਆਦਿ ਵਰਗੇ ਬੇਸਾਂ ਦੀ ਵਰਤੋਂ ਕਰਕੇ ਛੇ ਵੱਖ-ਵੱਖ ਕਿਸਮਾਂ ਦੇ ਸਾਬਣ ਬਣਾਏ। ਵਿਦਿਆਰਥੀਆਂ ਨੇ ਬਹੁਤ ਹੀ ਲਾਭਦਾਇਕ ਅਤੇ ਪੂਰੀ ਤਰ੍ਹਾਂ ਰਸਾਇਣ-ਮੁਕਤ ਸਾਬਣ ਬਣਾਏ। ਤੀਜੇ ਸਾਲ ਦੇ ਫਾਰਮਡੀ ਦੇ ਵਿਦਿਆਰਥੀਆਂ ਜਿਤਿਕਾ ਠਾਕੁਰ, ਐੱਸਕੇ ਇਸਤਕਾਰ, ਸਮੀਗੁਲ ਮੰਡਲ, ਸੁਸ਼ਾਂਤ ਸ਼ਰਮਾ, ਸੁੰਦਰਮ ਕੁਮਾਰ, ਉਤਕਰਸ਼, ਨਵਯੁਲ ਇਸਲਾਲ, ਸੌਰਭ ਕੁਮਾਰ, ਵਿਕਾਸ ਕੁਮਾਰ ਗਿਰੀ, ਜਯਾ ਭਾਗਵਤ, ਰੁਦਰਪ੍ਰਕਾਸ਼ ਆਦਿ ਨੇ ਇਨ੍ਹਾਂ ਸਾਬਣਾਂ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਫ਼ਾਰਮੇਸੀ ਕਾਲਜ ਦੇ ਵਿਦਿਆਰਥੀ ਸਿਹਤ ਪੇਸ਼ੇ, ਕੀਟਾਣੂਨਾਸ਼ਕਾਂ ਦੇ ਨਾਲਨਾਲ ਖੋਜ਼ ਦੇ ਖੇਤਰ ਵਿਚ ਲਗਾਤਾਰ ਕਈ ਪਹਿਲੂ ਪੈਦਾ ਕਰ ਰਹੇ ਹਨ। ਆਈਆਈਸੀ ਸੈੱਲ ਇੱਥੇ ਵਿਦਿਆਰਥੀਆਂ ਨੂੰ ਉੱਦਮੀ ਬਣਾਉਣ ਲਈ ਨਿਰੰਤਰ ਕੰਮ ਕਰ ਰਿਹਾ ਹੈ। ਅਧਿਆਪਕ ਅਮਿਤ ਕੁਮਾਰ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਯਤਨਾਂ ਲਈ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈਐਸਐਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀ.ਐਸ. ਸ਼ਰਮਾ ਅਤੇ ਸਾਰੇ ਫੈਕਲਿਟੀ ਸਟਾਫ਼ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।