ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਹਿੰਦੀ ਓਲੰਪੀਆਡ ’ਚ ਸ਼ਾਨਦਾਰ ਨਤੀਜੇ ਕੀਤੇ ਹਾਸਲ
ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ
Publish Date: Wed, 11 Feb 2026 06:38 PM (IST)
Updated Date: Wed, 11 Feb 2026 06:41 PM (IST)

ਪੱਤਰ ਪ੍ਰੇਕਰ 0 ਪੰਜਾਬੀ ਜਾਗਰਣ ਮੋਗਾ : ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਹਿੰਦੀ ਓਲੰਪੀਆਡ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਅੰਤਰਰਾਸ਼ਟਰੀ ਹਿੰਦੀ ਓਲੰਪੀਆਡ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ 206 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਦੇ ਪਹਿਲੇ ਪ਼਼ੜਾਅ ’ਚ ਹਿੱਸਾ ਲਿਆ। ਪ੍ਰੀਖਿਆ ਦੇ ਪਹਿਲੇ ਪੜਾਅ ਦੇ ਨਤੀਜਿਆਂ ’ਚ ਹਰਲੀਨ ਕੌਰ, ਪ੍ਰਦਿਊਮਨ ਗੁਪਤਾ, ਔਜਲ ਮਿਸ਼ਰਾ, ਨਿਆਮਤ ਸਿੰਘ, ਗੁਰਲੀਨ ਕੌਰ, ਜਨੀਸ਼ਾ, ਮਾਨਿਆ, ਗੁਣਵੀਰ ਕੌਰ ਨੇ ਗੋਲਡ ਮੈਡਲ ਹਾਸਲ ਕੀਤੇ। ਰਵਨੀਤ ਕੌਰ, ਮਨਪ੍ਰੀਤ ਕੌਰ, ਜਸਨੀਤ ਕੌਰ, ਗੌਰਵ ਵਿਆਸ, ਤਨਿਸ਼ਕਾ ਹਰਸਿਮਰਤ ਕੌਰ ਸਿਵੀਆ, ਅਨਮੋਲ ਪ੍ਰੀਤ ਕੌਰ ਬਰਾੜ, ਸਮਨਦੀਪ ਕੌਰ ਅਜ਼ਰਾ, ਅਰਸ਼ਦੀਪ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤੇ ਅਤੇ ਅਨੂਪ ਕੌਰ ਗਿੱਲ, ਅਨੰਤਦੀਪ ਸਿੰਘ, ਦਿਲਜਿੰਦਰ ਕੌਰ, ਮਨਵੀਰ ਕੌਰ ਸੰਘਾ, ਨੂਰ ਗਿਰਧਰ, ਪ੍ਰੰਜੈ ਤਾਇਲ, ਕੋਮਲਪ੍ਰੀਤ ਕੌਰ ਗਿੱਲ ਅਤੇ ਯੁਵਰਾਜ ਸਿੰਘ ਸੰਧੂ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ। ਸਕੂਲ ਦੇ ਕੁੱਲ 25 ਵਿਦਿਆਰਥੀ ਇਸ ਪ੍ਰੀਖਿਆ ਦੇ ਅਗਲੇ ਪੜਾਅ ਲਈ ਚੁਣੇ ਗਏ। ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਮਮਤਾ ਸ਼ਰਮਾ ਅਤੇ ਕਰਮਜੀਤ ਕੌਰ ਨੂੰ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਅਗਲੇ ਪੜਾਅ ਦੀ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ।