ਵਿਦਿਆਰਥੀ ਰਾਮ ਬਾਬੂ ਸੋਨੀ ਕੁਇਜ਼ ਮੁਕਾਬਲੇ ’ਚ ਰਿਹਾ ਅੱਵਲ
ਰਾਜ ਦੀ ਪ੍ਰਮੁੱਖ ਵਿੱ
Publish Date: Mon, 09 Mar 2026 03:52 PM (IST)
Updated Date: Tue, 10 Mar 2026 04:00 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਪੰਜਵੇਂ ਸਾਲ ਦੇ ਫਾਰਮ ਡੀ ਦੇ ਵਿਦਿਆਰਥੀ ਰਾਮ ਬਾਬੂ ਸੋਨੀ ਨੇ ਕੱਲ੍ਹ ਉੱਤਰ ਪ੍ਰਦੇਸ਼ ਦੀ ਸ਼ਾਰਦਾ ਯੂਨੀਵਰਸਿਟੀ ਵਿਖੇ ਕਰਵਾਏ ਅੰਤਰਰਾਸ਼ਟਰੀ ਕਾਨਫਰੰਸ ਵਿਚ ਹੋਏ ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਫਾਰਮ ਡੀ ਦੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਇਹ ਮੁਕਾਬਲਾ ਫਾਰਮਾਸਪੀਅਨਜ਼ ਅਤੇ ਸ਼ਾਰਦਾ ਯੂਨੀਵਰਸਿਟੀ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਕਰਵਾਇਆ ਗਿਆ ਸੀ। ਇਹ ਕੁਇਜ਼ ਤਕਨੀਕੀ ਤੌਰ ’ਤੇ ਫਾਰਮੇਸੀ ਅਤੇ ਇਸ ਨਾਲ ਸਬੰਧਤ ਪਹਿਲੂਆਂ ਨਾਲ ਸਬੰਧਤ ਪ੍ਰਸ਼ਨਾਂ ’ਤੇ ਅਧਾਰਤ ਸੀ। ਜਿਸ ਵਿਚ ਵਿਦਿਆਰਥੀ ਰਾਮ ਬਾਬੂ ਸੋਨੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਰਾਮ ਬਾਬੂ ਸੋਨੀ ਇਸ ਸਮੇਂ ਡਾ. ਰਤੀਮਾ ਸੂਦ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀ ਦੇ ਪ੍ਰਿੰਸੀਪਲ, ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐੱਸ ਸ਼ਰਮਾ ਨੇ ਵਿਦਿਆਰਥੀ ਰਾਮ ਬਾਬੂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।